FacebookTwitterg+Mail

'ਟ੍ਰਿਪਲ ਐਕਸ' ਦੇ ਪ੍ਰੀਮੀਅਰ ਤੋਂ ਬਾਅਦ ਅਮਰੀਕਾ ਪਰਤਿਆ ਵਿਨ ਡੀਜ਼ਲ, See Off ਕਰਨ ਨਹੀਂ ਪਹੁੰਚੀ ਦੀਪਿਕਾ

    1/2
15 January, 2017 03:14:41 PM
ਮੁੰਬਈ— ਹਾਲੀਵੁੱਡ ਅਭਿਨੇਤਾ ਵਿਨ ਡੀਜ਼ਲ ਆਪਣੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਪ੍ਰੀਮੀਅਰ ਲਈ ਮੁੰਬਈ ਆਇਆ ਸੀ। ਬੀਤੇ ਸ਼ੁੱਕਰਵਾਰ ਵਿਨ ਡੀਜ਼ਲ ਅਮਰੀਕਾ ਵਾਪਸ ਪਰਤ ਗਿਆ ਹੈ। ਜਦੋਂਕਿ ਇਸ ਦੌਰਾਨ ਉਸ ਨੂੰ ਸੀ. ਆਫ. ਕਰਨ ਲਈ ਸਹਿ-ਕਲਾਕਾਰ ਦੀਪਿਕਾ ਪਾਦੂਕੋਣ ਏਅਰਪੋਰਟ 'ਤੇ ਨਹੀਂ ਪਹੁੰਚੀ। ਜਦੋਂਕਿ ਇਸ ਤੋਂ ਪਹਿਲਾਂ ਭਾਰਤ ਆਉਣ 'ਤੇ ਵਿਨ ਅਤੇ ਫਿਲਮ ਦੇ ਨਿਰਦੇਸ਼ਕ ਡੀ. ਜੇ. ਕਰੁਸੋ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਭਾਰਤੀ ਪ੍ਰੰਪਰਾ ਮੁਤਾਬਕ ਉਸ ਨੂੰ ਤਿਲਕ ਲਾ ਕੇ ਆਰਤੀ ਉਤਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੀਪਿਕਾ-ਵਿਨ ਦੀ ਫਿਲਮ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' 14 ਜਨਵਰੀ ਨੂੰ ਭਾਰਤ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ 20 ਜਨਵਰੀ ਨੂੰ ਵਰਲਡਵਾਇਡ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ 'ਟ੍ਰਿਪਲ ਐਕਸ : ਦਿ ਰਿਟਰਨ ਆਫ ਜੈਂਡਰ ਕੇਜ਼' ਦੇ ਪ੍ਰੀਮੀਅਰ ਦੇ ਪਹਿਲੇ ਐਕਟਰ ਵਿਨ ਡੀਜ਼ਲ ਨੇ ਦੀਪਿਕਾ ਨਾਲ 'ਲੁੰਗੀ ਡਾਂਸ' ਕੀਤਾ। ਇਸ ਡਾਂਸ ਲਈ ਉਸ ਨੇ ਬਕਾਇਦਾ ਲੁੰਗੀ ਵੀ ਲਾਈ ਸੀ ਅਤੇ ਇਸ ਗਾਣੇ ਦੇ ਕੁਝ ਸਟੈਪ ਵੀ ਕੀਤੇ ਸੀ। ਦੀਪਿਕਾ ਨੇ ਵੀ ਉਸ ਦਾ ਸਾਥ ਦਿੱਤਾ ਸੀ। ਪ੍ਰੀਮੀਅਰ ਦੌਰਾਨ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਵੀ ਕੀਤੀ ਸੀ। ਡੀਜ਼ਲ ਨੇ ਕਿਹਾ, ''ਭਾਰਤ ਆ ਕੇ ਕਾਫੀ ਚੰਗਾ ਲੱਗਾ।''

Tags: ਵਿਨ ਡੀਜ਼ਲਦੀਪਿਕਾ ਪਾਦੂਕੋਣਅਮਰੀਕਾ ਪਰਤਿਆVin dieselDeepika Padukonereturned USA