FacebookTwitterg+Mail

ਸ਼ਾਹਰੁਖ ਦੀ 'ਰਈਸ' ਦਾ 'ਉਡੀ ਉਡੀ ਜਾਏ' ਗੀਤ ਹੋਇਆ ਰਿਲੀਜ਼

15 January, 2017 04:03:20 PM
ਮੁੰਬਈ— ਮਕਰ ਸੰਕ੍ਰਾਂਤੀ ਦੇ ਮੌਕੇ 'ਤੇ 'ਰਈਸ' ਫਿਲਮ ਦਾ ਨਵਾਂ ਗਾਣਾ 'ਉਡੀ ਉਡੀ ਜਾਏ' ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਸ਼ਾਹਰੁਖ ਖਾਨ ਬਹੁਤ ਹੀ ਉਤਸ਼ਾਹ ਨਾਲ ਪਤੰਗਬਾਜੀ ਕਰਦਾ ਨਜ਼ਰ ਆ ਰਿਹਾ ਹੈ। ਇਸ ਗਾਣੇ ਤੋਂ ਬਾਅਦ ਬਾਜਾਰ 'ਚ 'ਰਈਸ' ਪਤੰਗ ਦੀ ਵਿਕਰੀ ਹੋਰ ਵੀ ਵਧ ਗਈ ਸੀ। ਸ਼ਾਹਰੁਖ ਖਾਨ ਨੇ ਇਸ ਫਿਲਮ 'ਚ ਪਤੰਗ ਉਡਾਉਂਦਾ ਹੋਇਆ ਕਹਿ ਰਿਹਾ ਹੈ, ''ਕੱਟਣ ਦਾ ਡਰ ਹੁੰਦਾ ਹੈ ਤਾਂ ਪਤੰਗ ਨਹੀਂ ਉਡਾਉਂਦਾ, ਫਿਰਕੀ ਫੜਦਾ''। ਪਤੰਗ ਬਣਾਉਣ ਵਾਲੇ ਕਾਰੀਗਰ ਨੇ ਇਸ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਜ਼ਿਆਦਾ ਮਾਤਰਾ 'ਚ 'ਰਈਸ' ਪਤੰਗ ਬਣਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਪੁਰਸਕਾਰ ਵਿਜੇਤਾ ਨਿਰਦੇਸ਼ਕ ਰਾਹੁਲ ਢੋਲਕਿਆ ਇਸ ਫਿਲਮ ਦਾ ਨਿਰਦੇਸ਼ਨ ਕਰ ਰਿਹਾ ਹੈ। ਇਸ ਫਿਲਮ 'ਚ ਸ਼ਾਹਰੁਖ ਨਾਲ ਨਵਾਜੁਦੀਨ ਸਿਦੀਕੀ ਅਤੇ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਵੀ ਹੈ। ਇਹ ਫਿਲਮ 25 ਜਨਵਰੀ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਵੇਗੀ।

Tags: ਸ਼ਾਹਰੁਖ ਖਾਨਰਈਸਉਡੀ ਉਡੀ ਜਾਏShah Rukh KhanRaeesUdi Udi Jaye