You are here : Home >> Entertainment >>

ਭੈਣ ਕਰਿਸ਼ਮਾ ਨਾਲ ਕੂਲ ਲੁੱਕ 'ਚ ਨਜ਼ਰ ਆਈ ਕਰੀਨਾ ਕਪੂਰ (ਦੇਖੋ ਤਸਵੀਰਾਂ)

2017-02-06 PM 06:25:51   

1 of 10 Next
Facebook Tags
ਮੁੰਬਈ— ਕਰੀਨਾ ਕਪੂਰ ਖਾਨ ਤੇ ਕਰਿਸ਼ਮਾ ਕਪੂਰ ਹਮੇਸ਼ਾ ਇਕੱਠੀਆਂ ਦਿਖਾਈ ਦਿੰਦੀਆਂ ਹਨ। ਦੋਵੇਂ ਭੈਣਾਂ ਇਕ-ਦੂਜੇ ਦੇ ਕਾਫੀ ਨਜ਼ਦੀਕ ਵੀ ਹਨ। ਕਰੀਨਾ ਦੇ ਮਾਂ ਬਣਨ ਤੋਂ ਬਾਅਦ ਕਰਿਸ਼ਮਾ ਨੂੰ ਉਸ ਨਾਲ ਕਈ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵਾਰ ਦੋਵੇਂ ਭੈਣਾਂ ਇਕੱਠੀਆਂ ਮੁੰਬਈ ਦੇ ਇਕ ਸੈਲੂਨ ਪਹੁੰਚੀਆਂ ਸਨ। ਕਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਨੂੰ ਮੁੰਬਈ ਦੇ ਇਕ ਸੈਲੂਨ 'ਚੋਂ ਨਿਕਲਦੇ ਦੇਖਿਆ ਗਿਆ।
ਤਸਵੀਰਾਂ 'ਚ ਕਰੀਨਾ ਕਾਫੀ ਪਤਲੀ ਨਜ਼ਰ ਆ ਰਹੀ ਹੈ। ਕਰੀਨਾ ਮਾਂ ਬਣਨ ਤੋਂ ਬਾਅਦ ਆਪਣੇ ਭਾਰ ਨੂੰ ਘੱਟ ਕਰ ਰਹੀ ਹੈ। ਸੈਲੂਨ 'ਚੋਂ ਨਿਕਲਦੇ ਸਮੇਂ ਕਰਿਸ਼ਮਾ ਤੇ ਕਰੀਨਾ ਕਾਫੀ ਕੂਲ ਅੰਦਾਜ਼ 'ਚ ਨਜ਼ਰ ਆਈਆਂ। ਦੱਸਣਯੋਗ ਹੈ ਕਿ ਕਰੀਨਾ ਕਪੂਰ ਹਾਲ ਹੀ 'ਚ ਮਾਂ ਬਣੀ ਹੈ। ਸੈਫ ਅਲੀ ਖਾਨ ਤੇ ਕਰੀਨਾ ਨੇ ਆਪਣੇ ਬੇਟੇ ਦਾ ਨਾਂ ਤੈਮੂਰ ਅਲੀ ਖਾਨ ਰੱਖਿਆ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.