You are here : Home >> Entertainment >>

ਬੀਚ 'ਤੇ ਇਨ੍ਹਾਂ ਬੱਚਿਆਂ ਨਾਲ ਆਰਾਮ ਦੇ ਪਲ ਬਤੀਤ ਕਰਦੀ ਦਿਖੀ ਪ੍ਰਿਅੰਕਾ ਚੋਪੜਾ (ਦੇਖੋ ਤਸਵੀਰਾਂ)

2017-02-06 PM 07:43:15   

1 of 8 Next
Facebook Tags
ਮੁੰਬਈ— ਬਾਲੀਵੁੱਡ 'ਚ ਨਾਂ ਕਮਾਉਣ ਤੋਂ ਬਾਅਦ ਹੁਣ ਅਭਿਨੇਤਰੀ ਪ੍ਰਿਅੰਕਾ ਚੋਪੜਾ ਹਾਲੀਵੁੱਡ 'ਚ ਆਪਣੀ ਪਹਿਲੀ ਫਿਲਮ 'ਬੇਵਾਚ' ਦੀ ਰਿਲੀਜ਼ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਪ੍ਰਿਅੰਕਾ ਫਿਲਮ ਨਾਲ ਹੀ ਅਮਰੀਕੀ ਟੀ. ਵੀ. ਸ਼ੋਅ 'ਕਵਾਂਟੀਕੋ 2' 'ਚ ਵੀ ਕੰਮ ਕਰ ਰਹੀ ਹੈ। ਇਸ ਦੌਰਾਨ ਪ੍ਰਿਅੰਕਾ ਕੁਝ ਖੂਬਸੂਰਤ ਪਲ ਬਤੀਤ ਕਰਨ ਲਈ ਇਕ ਬੀਚ 'ਤੇ ਪਹੁੰਚੀ।
ਪ੍ਰਿਅੰਕਾ ਚੋਪੜਾ ਫਿਲਹਾਲ ਅਮਰੀਕੀ ਟੀ. ਵੀ. ਸ਼ੋਅ 'ਕਵਾਂਟੀਕੋ 2' 'ਚ ਕੰਮ ਕਰ ਰਹੀ ਹੈ। ਆਪਣੇ ਰੁਝੇਵੇਂ ਭਰੇ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਪ੍ਰਿਅੰਕਾ ਬੀਚ 'ਤੇ ਛੁੱਟੀਆਂ ਮਨਾ ਰਹੀ ਹੈ। ਬੀਚ 'ਤੇ ਮਸਤੀ ਕਰ ਰਹੀ ਪ੍ਰਿਅੰਕਾ ਨੇ ਦੋ ਬੱਚਿਆਂ ਕਲੋ ਤੇ ਐਲੈਕਸਾ ਦੀ ਤਸਵੀਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਉਸ ਨੇ ਦੋਵਾਂ ਨੂੰ ਆਪਣਾ ਨਵਾਂ ਦੋਸਤ ਦੱਸਿਆ। ਪ੍ਰਿਅੰਕਾ ਦੀ ਹਾਲੀਵੁੱਡ ਡੈਬਿਊ ਫਿਲਮ 'ਬੇਵਾਚ' 26 ਮਈ ਨੂੰ ਰਿਲੀਜ਼ ਹੋ ਰਹੀ ਹੈ। ਪ੍ਰਿਅੰਕਾ ਆਪਣੀ ਫਿਲਮ ਦੇ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.