You are here : Home >> Entertainment >>

ਦਿਲਜੀਤ ਨੇ ਦੱਸਿਆ, ਕੀ ਹੈ ਉਨ੍ਹਾਂ ਦਾ 'ਫਿਲੌਰੀ' ਨਾਲ ਖਾਸ ਕੁਨੈਕਸ਼ਨ! (ਦੇਖੋ ਤਸਵੀਰਾਂ)

2017-02-08 PM 10:24:51   

1 of 5 Next
ਮੁੰਬਈ— ਅਨੁਸ਼ਕਾ ਸ਼ਰਮਾ ਦੀ ਅਗਾਮੀ ਫਿਲਮ 'ਫਿਲੌਰੀ' ਦੇ ਟਰੇਲਰ ਨੂੰ ਸੋਸ਼ਲ ਮੀਡੀਆ ਤੇ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਮੁੱਖ ਅਭਿਨੇਤਾ ਦਿਲਜੀਤ ਦੁਸਾਂਝ ਨੇ ਕੁਝ ਖਾਸ ਪਲ ਸਾਂਝੇ ਕਰਦਿਆਂ ਦੱਸਿਆ ਕਿ ਆਖਿਰ ਕਿਉਂ ਉਨ੍ਹਾਂ ਲਈ 'ਫਿਲੌਰੀ' ਇੰਨੀ ਖਾਸ ਹੈ। ਦਿਲਜੀਤ ਨੇ ਫਿਲੌਰ ਬਾਰੇ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਫਿਲੌਰ ਪੰਜਾਬ ਦਾ ਇਕ ਸ਼ਹਿਰ ਹੈ।
ਦਿਲਜੀਤ ਨੇ ਕਿਹਾ, 'ਮੇਰੀ ਭੈਣ ਦਾ ਵਿਆਹ ਫਿਲੌਰ 'ਚ ਹੋਇਆ ਸੀ। ਮੇਰਾ ਜਨਮ ਸਥਾਨ ਉਸੇ ਜਗ੍ਹਾ ਦੇ ਕਾਫੀ ਨਜ਼ਦੀਕ ਹੈ। ਇਸ ਲਈ ਅਸੀਂ ਕਈ ਵਾਰ ਉਸ ਜਗ੍ਹਾ ਜਾਂਦੇ ਹਾਂ। ਮੇਰੇ ਕਈ ਰਿਸ਼ਤੇਦਾਰ ਵੀ ਉਥੇ ਰਹਿੰਦੇ ਹਨ। ਇਸ ਲਈ ਜਦੋਂ ਮੈਂ ਸੁਣਿਆ ਕਿ ਉਹ ਲੋਕ ਉਸ ਪਿੰਡ 'ਤੇ 'ਫਿਲੌਰੀ' ਨਾਂ ਦੀ ਇਕ ਫਿਲਮ ਬਣਾ ਰਹੇ ਹਨ ਤਾਂ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਪਰ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਉਸ ਜਗ੍ਹਾ ਨਾਲ ਮੇਰਾ ਬਹੁਤ ਖਾਸ ਸਬੰਧ ਹੈ।'
ਫਿਲਮ 'ਫਿਲੌਰੀ' 'ਚ ਦਿਲਜੀਤ ਅਨੁਸ਼ਕਾ ਸ਼ਰਮਾ ਨਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਰੋਲ 'ਚ ਕੀ ਖਾਸ ਹੈ ਤਾਂ ਉਨ੍ਹਾਂ ਦੱਸਿਆ, 'ਮੈਨੂੰ ਫਿਲਮ ਦੀ ਕਹਾਣੀ ਬਹੁਤ ਪਿਆਰੀ ਲੱਗੀ। ਮੈਨੂੰ ਨਹੀਂ ਪਤਾ ਸੀ ਕਿ ਕਿਰਦਾਰ ਕਿਸ ਤਰ੍ਹਾਂ ਨਾਲ ਬਾਹਰ ਆਵੇਗਾ। ਇਹ ਸਿਰਫ ਨਿਰਦੇਸ਼ਕ ਦੇ ਦਿਮਾਗ 'ਚ ਸੀ। ਜਦੋਂ ਟੈਸਟ ਤੇ ਬਾਕੀ ਚੀਜ਼ਾਂ ਚੱਲ ਰਹੀਆਂ ਸਨ ਤਾਂ ਮੈਂ ਵਿੱਗ ਵਰਗੀਆਂ ਚੀਜ਼ਾਂ ਨੂੰ ਟਰਾਈ ਕਰਨ ਨੂੰ ਲੈ ਕੇ ਡਰਿਆ ਹੋਇਆ ਸੀ। ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੀ ਜ਼ਿੰਦਗੀ 'ਚ ਨਹੀਂ ਕੀਤੀਆਂ ਹਨ ਪਰ ਜਦੋਂ ਲੁੱਕ ਆਇਆ ਤਾਂ ਇਹ ਬਹੁਤ ਸ਼ਾਨਦਾਰ ਸੀ ਤੇ ਸਾਰਿਆਂ ਨੇ ਇਸ ਦੀ ਤਾਰੀਫ ਕੀਤੀ।'
ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਦੂਜੀ ਫਿਲਮ 'ਫਿਲੌਰੀ' 24 ਮਾਰਚ 2017 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਅੰਸ਼ਾਈ ਲਾਲ ਨੇ ਕੀਤਾ ਹੈ, ਜਦਕਿ ਇਸ ਦਾ ਨਿਰਮਾਣ ਅਨੁਸ਼ਕਾ ਸ਼ਰਮਾ ਤੇ ਉਸ ਦੇ ਭਰਾ ਕਰਨੇਸ਼ ਦੀ ਕਲੀਨ ਸਟੇਟ ਫਿਲਮਜ਼ ਤੇ ਫਾਕਸ ਸਟਾਰ ਸਟੂਡੀਓ ਨੇ ਕੀਤਾ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.