You are here : Home >> Entertainment >>

ਪਟਿਆਲਾ ਦੀਆਂ ਗਲੀਆਂ 'ਚ ਪੰਜਾਬੀ ਸਰਦਾਰ ਡਾਂਡੀਆ ਰਾਹੀਂ ਦਰਸ਼ਕਾਂ ਦਾ ਕਰੇਗਾ ਮਨੋਰੰਜਨ (ਦੇਖੋ ਤਸਵੀਰਾਂ)

2017-02-09 PM 05:40:23   

1 of 8 Next
ਮੁੰਬਈ— ਇਸ ਵੈਲੇਨਟਾਈਨ ਡੇਅ ਮੌਕੇ ਛੇਤੀ ਹੀ ਟੀ. ਵੀ. 'ਤੇ ਲਾਈਫ ਓਕੇ ਇਕ ਕਾਮੇਡੀ ਨਾਲ ਭਰਪੂਰ ਸ਼ੋਅ ਲੈ ਕੇ ਆ ਰਿਹ ਹੈ, ਜਿਸ ਦਾ ਨਾਂ ਹੈ 'ਹਰ ਮਰਦ ਕਾ ਦਰਦ'। ਡਾਇਰੈਕਟਰ ਪਰਮੀਤ ਸੇਠੀ ਦੇ ਇਸ ਸ਼ੋਅ 'ਚ ਸਮਾਜ ਦੇ ਹਰ ਮਰਦ ਦੀ ਸਮੱਸਿਆ ਨੂੰ ਇਕ ਅਲੱਗ ਅੰਦਾਜ਼ ਨਾਲ ਕਾਮੇਡੀ 'ਚ ਦਿਖਾਇਆ ਜਾਵੇਗਾ। ਜਿਸ 'ਚ ਦਿਖਾਇਆ ਜਾਵੇਗਾ ਕਿ ਮਹਿਲਾਵਾਂ ਆਖਿਰ ਚਾਹੁੰਦੀਆਂ ਕੀ ਹਨ ਤੇ ਸਮਾਜ ਦੇ ਹਰ ਮਰਦ ਦੀਆਂ ਸਮੱਸਿਆਵਾਂ ਨੂੰ ਦਿਖਾਉਣ ਦੀ ਇਕ ਕੋਸ਼ਿਸ਼ ਹੋਵੇਗੀ। ਸ਼ੋਅ ਦੀ ਕਹਾਣੀ 'ਚ ਪੰਜਾਬੀ ਤੇ ਗੁਜਰਾਤੀ ਪਰਿਵਾਰ ਦਾ ਤਾਲਮੇਲ ਦਿਖਾਇਆ ਜਾਵੇਗਾ।
'ਸੁਮਿਤ ਸੰਭਾਲ ਲੇਗਾ' ਦੀ ਸਫਲਤਾ ਤੋਂ ਬਾਅਦ ਅਭਿਨੇਤਾ ਤੇ ਸੀਰੀਅਲ ਨਿਰਦੇਸ਼ਕ ਪਰਮੀਤ ਸੇਠੀ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਇਸ ਸੀਰੀਅਲ ਬਾਰੇ ਗੱਲਬਾਤ ਕਰਦਿਆਂ ਕਿਹਾ, 'ਕਾਮੇਡੀ ਵਿਸ਼ਾ ਅਜਿਹਾ ਹੈ, ਜੋ ਮੈਨੂੰ ਬਹੁਤ ਪਸੰਦ ਹੈ ਤੇ ਮੈਂ ਇਸ ਦਾ ਆਨੰਦ ਲੈਂਦਾ ਹਾਂ। ਜਦੋਂ ਨਿਰਮਾਤਾਵਾਂ ਨੇ ਇਸ ਪ੍ਰਾਜੈਕਟ ਸਬੰਧੀ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਸੋਚਿਆ ਕਿ ਮੈਂ ਇਸ ਦੇ ਨਾਲ ਕੁਝ ਨਵਾਂ ਕਰ ਸਕਦਾ ਹਾਂ। ਮੈਨੂੰ ਯਕੀਨ ਹੈ ਕਿ ਇਹ ਸੀਰੀਅਲ ਬਹੁਤ ਜ਼ਿਆਦਾ ਲੋਕਾਂ ਦੇ ਦਿਲਾਂ ਨੂੰ ਛੂਹ ਲਵੇਗਾ।'
ਸ਼ੋਅ 'ਚ ਜ਼ੀਨਲ ਬੇਲਾਨੀ ਤੇ ਫੈਜ਼ਲ ਰਾਸ਼ਿਦ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫੈਜ਼ਲ ਰਾਸ਼ਿਦ ਦੇ ਕਿਰਦਾਰ ਦਾ ਨਾਂ ਵਿਨੋਦ ਖੰਨਾ ਹੈ। ਸ਼ੋਅ ਦੀ ਲਾਂਚਿੰਗ ਮੌਕੇ ਫੈਜ਼ਲ ਨੇ ਕਿਹਾ ਕਿ 'ਹਰ ਮਰਦ ਕਾ ਦਰਦ' ਬੇਹੱਦ ਮਜ਼ੇਦਾਰ ਤੇ ਸਹਿਜ ਕਹਾਣੀ ਹੈ। ਤੁਹਾਡੀ ਮਾਂ ਹੋਵੇ, ਭੈਣ ਹੋਵੇ, ਪਤਨੀ ਹੋਵੇ ਜਾਂ ਦੋਸਤ ਹੋਣ, ਉਨ੍ਹਾਂ ਨੂੰ ਸਮਝਣ 'ਚ ਹਰ ਦਿਨ ਜ਼ਿਆਦਾਤਰ ਮਰਦਾਂ ਨੂੰ ਸਮੱਸਿਆ ਹੁੰਦੀ ਹੈ। ਸ਼ੋਅ 'ਚ ਮਰਦ ਜਿਥੇ ਆਪਣੀ ਰਾਏ ਦਰਜ ਕਰਵਾ ਸਕਦੇ ਹਨ, ਉਥੇ ਔਰਤਾਂ ਵੀ ਆਪਣੇ ਵਿਚਾਰ ਰੱਖ ਸਕਦੀਆਂ ਹਨ ਕਿ ਉਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਮਰਦ ਕੀ ਕਰ ਸਕਦੇ ਹਨ। ਇਸ ਦੇ ਨਾਲ ਫੈਜ਼ਲ ਨੇ ਆਪਣੇ ਸਫਰ ਬਾਰੇ ਦੱਸਿਆ ਕਿ ਉਹ ਕਿਸ ਤਰ੍ਹਾਂ ਨਾਲ ਸ਼ਿਮਲਾ ਤੋਂ ਦਿੱਲੀ ਆਏ ਤੇ ਫਿਰ ਦਿੱਲੀ 'ਚ ਉਨ੍ਹਾਂ ਨੇ ਫਿਲਮ ਫੈਸਟੀਵਲ 'ਚ ਕਈ ਫਿਲਮਾਂ ਦੇਖੀਆਂ ਤੇ ਫਿਰ ਕਿਸ ਤਰ੍ਹਾਂ ਪਰਦੇ 'ਤੇ ਉਨ੍ਹਾਂ ਨੇ ਐਂਟਰੀ ਕੀਤੀ।
ਇਸ ਦੇ ਨਾਲ ਸ਼ੋਅ ਦੀ ਮੁੱਖ ਅਭਿਨੇਤੀ ਜ਼ੀਨਲ ਬੇਲਾਨੀ (ਸੋਨੂੰ) ਸੀਰੀਅਲ 'ਚ ਇਕ ਗੁਜਰਾਤੀ ਲੜਕੀ ਦਾ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ। ਹਾਲਾਂਕਿ ਉਹ ਸੀਰੀਅਲ 'ਚ ਗੁਜਰਾਤੀ ਬੋਲਦੀ ਹੋਈ ਨਹੀਂ ਦਿਖਾਈ ਦੇਵੇਗੀ ਪਰ ਜਦੋਂ ਸੋਨੂੰ ਸੀਰੀਅਲ 'ਚ ਗੁੱਸੇ 'ਚ ਹੋਵੇਗੀ ਤਾਂ ਉਦੋਂ ਇਕ ਕਵਿਤਾ ਜ਼ਰੂਰ ਸੁਣਾਈ ਦੇਵੇਗੀ। ਸ਼ੋਅ 'ਚ ਅਨੀਤਾ ਕੰਵਰ (ਵਿਨੋਦ ਦੀ ਦਾਦੀ ਦੇ ਕਿਰਦਾਰ 'ਚ), ਵੈਸ਼ਾਲੀ ਠੱਕਰ (ਵਿਨੋਦ ਦੀ ਮਾਂ ਅੰਜੂ ਦੇ ਕਿਰਦਾਰ 'ਚ), ਨਿਤਿਨ ਵਖੇਰੀਆ (ਸੋਨੂੰ ਦੇ ਪਿਤਾ ਟਿੱਕੂ ਦੇ ਕਿਰਦਾਰ 'ਚ) ਤੇ ਕਰਨ ਸਿੰਘ ਛਾਬੜਾ (ਵਿਨੋਦ ਦੇ ਦੋਸਤ ਦੇ ਕਿਰਦਾਰ 'ਚ) ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਕਰਨ ਸਿੰਘ ਛਾਬੜਾ ਵਿਨੋਦ ਦੇ ਦੋਸਤ ਦੇ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦੱਸਿਆ, 'ਪੰਜਾਬੀ ਕਿਰਦਾਰ ਦਾ ਹਿੰਦੀ ਸ਼ੋਅ 'ਚ ਹੋਣਾ ਕਾਫੀ ਅਲੱਗ ਇਮੇਜ ਬਣਾਉਂਦਾ ਹੈ। ਪੰਜਾਬੀ ਨੂੰ ਦੇਖ ਕੇ ਸ਼ੋਅ 'ਚ ਕਾਮੇਡੀ ਦ੍ਰਿਸ਼ ਨਾ ਹੋਣਾ ਖੁਦ-ਬ-ਖੁਦ ਸਮਝ ਆ ਜਾਂਦਾ ਹੈ। ਗੁਜਰਾਤੀ ਤੇ ਪੰਜਾਬੀ ਪਰਿਵਾਰ ਹੋਣ ਦੀ ਵਜ੍ਹਾ ਕਾਰਨ ਦਰਸ਼ਕ ਮੈਨੂੰ ਪੰਜਾਬੀ ਡਾਂਡੀਆ ਕਰਦੇ ਹੋਏ ਵੀ ਦੇਖਣਗੇ। ਸ਼ੂਟਿੰਗ ਦਾ ਕੁਝ ਹਿੱਸਾ ਪਟਿਆਲਆ ਦੀਆਂ ਗਲੀਆਂ 'ਚ ਸ਼ੂਟ ਹੋਇਆ ਹੈ।' ਦੋਸਤੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ, 'ਸੈੱਟ 'ਤੇ 12 ਘੰਟੇ ਰਹਿਣ ਦੇ ਬਾਵਜੂਦ ਮੈਂ ਹਮੇਸ਼ਾ ਦੋਸਤਾਂ ਦੇ ਟੱਚ 'ਚ ਰਹਿੰਦਾ ਹਾਂ।' ਕਰਨ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਇਹ ਸੀਰੀਅਲ 14 ਫਰਵਰੀ ਤੋਂ ਲਾਈਫ ਓਕੇ ਚੈਨਲ 'ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8 ਵਜੇ ਪ੍ਰਸਾਰਿਤ ਹੋਵੇਗਾ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.