FacebookTwitterg+Mail

'ਸਟਾਈਲ' ਫੇਮ ਅਦਾਕਾਰਾ ਗੋਆ 'ਚ ਮਨਾ ਰਹੀ ਦੋਸਤਾ ਨਾਲ ਛੁੱਟੀਆਂ, ਕਦੀ 'MMS' ਦੀ ਵਜ੍ਹਾ ਨਾਲ ਰਹੀ ਸੀ ਵਿਵਾਦਾਂ 'ਚ

    1/8
10 February, 2017 11:50:35 AM
ਮੁੰਬਈ—ਗੋਆ 'ਚ ਅਦਾਕਾਰਾ ਰਿਆ ਸੇਨ ਆਪਣੀ ਕੁਝ ਦੋਸਤਾਂ ਨਾਲ ਮਿਲ ਕੇ ਛੁੱਟੀਆਂ ਦਾ ਅਨੰਦ ਮਾਣ ਰਹੀ ਹੈ। ਉਸ ਨੇ ਉੱਥੇ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਬਿਕਨੀ ਅਵਤਾਰ ਦੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਮੁਨਮੁਨ ਸੇਨ ਦੀ ਬੇਟੀ ਰਿਆ ਸੇਨ ਨੇ ਬਾਲੀਵੁੱਡ 'ਚ ਕਈ ਫਿਲਮਾਂ 'ਚ ਕੰਮ ਕੀਤਾ। ਹਾਲਾਂਕਿ ਉਸ ਦੀ ਕੋਈ ਫਿਲਮ ਸਫਲ ਤਾਂ ਨਹੀਂ ਹੋ ਸਕੀ। ਫਿਲਹਾਲ, ਉਹ ਬੰਗਾਲੀ ਸਿਨੇਮਾ 'ਚ ਐਕਟਿਵ ਹੈ।
ਰਿਆ ਸੇਨ ਉਸ ਸਮੇਂ ਸੈਕਸ ਸਕੈਂਡਲ 'ਚ ਫਸ ਗਈ ਸੀ, ਜਦੋ ਉਨ੍ਹਾਂ ਦਾ ਇਕ 'MMS' ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਇਸ 'MMS' 'ਚ ਅਸ਼ਮਿਤ ਪਟੇਲ ਕਾਫੀ ਇੰਟੀਮੇਟ ਨਜ਼ਰ ਆ ਰਹੇ ਸਨ। ਦੋਵਾਂ ਦਾ ਇਹ 'MMS' ਉਨ੍ਹਾਂ ਦੀ ਫਿਲਮ 'ਸਿਲਸਿਲੇ' ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾ ਹੀ ਵਾਇਰਲ ਹੋਇਆ ਸੀ, ਜਿਸ ਨੂੰ ਦੋਵਾਂ ਨੇ ਫਿਲਮ ਦਾ ਹਿੱਸਾ ਦੱਸ ਕੇ ਆਪਣਾ ਪਿੱਛਾ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਦੀ ਇਸ 'MMS' ਦੇ ਕਾਰਨ ਬਹੁਤ ਬਦਨਾਮੀ ਹੋਈ ਸੀ।

Tags: Riya SenGoa StyleMMSAshmit Patelਰਿਆ ਸੇਨਗੋਆਸਟਾਈਲ