FacebookTwitterg+Mail

ਭਾਰਤੀ ਨਹੀਂ ਹੈ ਤੁਹਾਡਾ ਪਸੰਦੀਦਾ ਅਭਿਨੇਤਾ ਅਕਸ਼ੈ ਕੁਮਾਰ, ਉਸ ਕੋਲ ਨਹੀਂ ਹੈ ਭਾਰਤ ਦਾ ਇਹ ਅਧਿਕਾਰ (ਤਸਵੀਰਾਂ)

    1/4
10 February, 2017 12:05:57 PM
ਨਵੀਂ ਦਿੱਲੀ/ ਓਟਾਵਾ— ਅਭਿਨੇਤਾ ਅਕਸ਼ੈ ਕੁਮਾਰ ਆਪਣੀ ਦੇਸ਼ ਭਗਤੀ ਲਈ ਜਾਣੇ ਜਾਂਦੇ ਹਨ। ਉਹ ਸਮੇਂ-ਸਮੇਂ 'ਤੇ ਦੇਸ਼ ਦੇ ਗੰਭੀਰ ਮੁੱਦਿਆਂ 'ਤੇ ਬੇਖੌਫ ਹੋ ਕੇ ਆਪਣੇ ਵਿਚਾਰ ਦਿੰਦੇ ਹਨ। ਆਪਣੇ ਹਰ ਸੰਦੇਸ਼ ਤੋਂ ਬਾਅਦ ਉਹ ਆਮ ਤੌਰ 'ਤੇ 'ਜੈ ਹਿੰਦ' ਕਹਿੰਦੇ ਹਨ। ਦੇਸ਼ ਭਗਤੀ ਦੇ ਇਸ ਜਜ਼ਬੇ ਦੇ ਬਾਵਜੂਦ ਉਹ ਭਾਰਤ ਦੇ ਨਾਗਰਿਕ ਨਹੀਂ ਹਨ। ਅਕਸ਼ੈ ਕੁਮਾਰ ਭਾਰਤੀ ਨਹੀਂ ਸਗੋਂ ਕੈਨੇਡੀਅਨ ਨਾਗਰਿਕ ਹਨ। ਉਨ੍ਹਾਂ ਕੋਲ ਕੈਨੇਡਾ ਦੀ ਨਾਗਰਿਤਾ ਹੈ। ਭਾਰਤੀਆਂ ਨੂੰ ਇਸ ਬਾਰੇ ਪਹਿਲੀ ਵਾਰ ਉਸ ਸਮੇਂ ਪਤਾ ਲੱਗਾ ਸੀ ਜਦੋਂ ਇੰਗਲੈਂਡ ਦੇ ਹੀਥਰੋ ਏਅਰਪੋਰਟ 'ਤੇ ਉਨ੍ਹਾਂ ਨੂੰ ਰੋਕਿਆ ਗਿਆ ਸੀ। ਉਸ ਸਮੇਂ ਲੋਕਾਂ ਨੂੰ ਪਹਿਲੀ ਵਾਰ ਪਤਾ ਲੱਗਾ ਸੀ ਕਿ ਅਕਸ਼ੈ ਕੁਮਾਰ ਕੋਲ ਭਾਰਤ ਨਹੀਂ ਸਗੋਂ ਕੈਨੇਡਾ ਦਾ ਪਾਸਪੋਰਟ ਹੈ। ਇਕ ਪੁਰਾਣੀ ਰਿਪੋਰਟ ਮੁਤਾਬਕ ਅਕਸ਼ੈ ਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਕੋਲ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ ਪਰ ਭਾਰਤੀ ਕਾਨੂੰਨ ਦੇ ਤਹਿਤ ਕੋਈ ਵੀ ਭਾਰਤੀ ਇਕ ਸਮੇਂ ਦੋ ਦੇਸ਼ਾਂ ਦੇ ਨਾਗਰਿਕ ਨਹੀਂ ਹੋ ਸਕਦਾ। ਦੂਜੇ ਦੇਸ਼ ਦੀ ਨਾਗਰਿਕਤਾ ਲੈਣ 'ਤੇ ਉਸ ਦੀ ਉਸ ਭਾਰਤੀ ਨਾਗਰਿਕਤਾ ਖਤਮ ਹੋ ਜਾਂਦੀ ਹੈ। ਕਾਂਸਲੇਟ ਜਨਰਲ ਆਫ ਇੰਡੀਆ ਦੀ ਇਕ ਵੈੱਬਸਾਈਟ ਦੇ ਮੁਤਾਬਕ ਅਜਿਹਾ ਕਰਨ ਵਾਲਿਆਂ ਨੂੰ ਆਪਣਾ ਭਾਰਤੀ ਪਾਸਪੋਰਟ ਜਮਾ ਕਰਵਾਉਣਾ ਪੈਂਦਾ ਹੈ ਅਤੇ ਅਜਿਹਾ ਨਾ ਕਰਨ 'ਤੇ ਜ਼ੁਰਮਾਨਾ ਵੀ ਹੋ ਸਕਦਾ ਹੈ।

ਕੈਨੇਡਾ ਨਾਲ ਪਿਆਰ ਕਰਦੇ ਹਨ ਅਕਸ਼ੈ ਕੁਮਾਰ
ਅਕਸ਼ੈ ਕੁਮਾਰ ਨੇ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਕੈਨੇਡਾ ਨੂੰ ਬਹੁਤ ਪਿਆਰ ਕਰਦੇ ਹਨ। ਇੱਥੋਂ ਦੀ ਖੁੱਲ੍ਹੀ ਥਾਂ, ਖੂਬਸੂਰਤ ਨਜ਼ਾਰੇ, ਚੌੜੀਆਂ ਤੇ ਸਾਫ ਸੜਕਾਂ ਸਭ ਕੁਝ ਬੇਹੱਦ ਖੂਬਸੂਰਤ ਹੈ ਪਰ ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਨਾਲ ਵੀ ਬਹੁਤ ਪਿਆਰ ਕਰਦੇ ਹਨ।
ਨਹੀਂ ਹੈ ਵੋਟਿੰਗ ਦਾ ਅਧਿਕਾਰ
ਕੈਨੇਡਾ ਦੀ ਨਾਗਰਿਕਤਾ ਲੈਣ ਤੋਂ ਬਾਅਦ ਅਕਸ਼ੈ ਕੁਮਾਰ ਭਾਰਤ ਦੇ ਨਾਗਰਿਕ ਨਹੀਂ ਰਹੇ, ਇਸ ਲਈ ਉਨ੍ਹਾਂ ਕੋਲ ਵੋਟ ਪਾਉਣ ਦਾ ਅਧਿਕਾਰ ਵੀ ਨਹੀਂ ਹੈ। ਤੁਸੀਂ ਉਨ੍ਹਾਂ ਨੂੰ ਕਦੇ ਵੀ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਹੋਏ ਨਹੀਂ ਦੇਖੋਗੇ। ਹਾਲਾਂਕਿ ਉਹ 'ਓਵਰਸੀਜ਼ ਸਿਟੀਜ਼ਨ ਆਫ ਇੰਡੀਆ' ਹੋ ਸਕਦੇ ਹਨ। ਅਜਿਹੇ ਵਿਅਕਤੀ ਨੂੰ ਭਾਰਤ ਵਿਚ ਉਮਰਭਰ ਰਹਿਣ ਦਾ ਅਧਿਕਾਰ ਹੁੰਦਾ ਹੈ ਪਰ ਉਹ ਵੋਟਾਂ ਨਹੀਂ ਪਾ ਸਕਦਾ ਅਤੇ ਨਾ ਹੀ ਚੋਣਾਂ ਲੜ ਸਕਦਾ ਹੈ।

Tags: ਅਕਸ਼ੈ ਕੁਮਾਰ ਵੋਟਿੰਗ ਓਵਰਸੀਜ਼ ਸਿਟੀਜ਼ਨ ਆਫ ਇੰਡੀਆ Canadian citizen akshay Kumar

About The Author

Kulvinder Mahi

Kulvinder Mahi is News Editor at Jagbani.