FacebookTwitterg+Mail

ਅਲੀ ਅਬਾਸ ਜਫਰ ਨੂੰ 'ਟਾਈਗਰ' ਦਾ ਸੀਕਵਲ ਬਣਾਉਂਦੇ ਦੇਖ ਇਹ ਫਿਲਮਕਾਰ ਖੁਸ਼ ਹੈ!

kabir khan
10 February, 2017 12:36:22 PM
ਮੁੰਬਈ— ਨਿਰਦੇਸ਼ਕ ਅਲੀ ਅਬਾਸ ਜਫਰ ਦੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ'' ਦੇ ਨਿਰਮਾਣ 'ਤੇ ਫਿਲਮਕਾਰ ਕਬੀਰ ਖਾਨ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਇਹ ਫਿਲਮ ਕਬੀਰ ਖਾਨ ਦੁਆਰਾ ਨਿਰਦੇਸ਼ਿਤ ਫਿਲਮ 'ਏਕ ਥਾ ਟਾਈਗਰ' ਦਾ ਸੀਕਵਲ ਹੈ। ਕਿਰੋੜੀਮਲ ਕਾਲਜ ਦੇ ਆਡੀਟੋਰੀਅਮ ਦੇ ਨਿਰਮਾਣ ਲਈ ਪੈਸੇ ਇਕੱਠੇ ਕਰਨ ਲਈ ਕਾਲਜ ਦੀ ਐਲੂਨਾਈ ਮੀਟ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ 'ਚ ਕਬੀਰ ਖਾਨ ਵੀ ਸ਼ਾਮਲ ਸੀ। ਕਬੀਰ ਨੇ ਕਿਹਾ, ''ਇਸ ਫਿਲਮ ਦੀ ਸ਼ੁਰੂਆਤ ਮੈਂ ਕੀਤੀ ਸੀ ਅਤੇ ਅਲੀ ਅਬਾਸ ਇਸ ਦਾ ਸੀਕਵਲ ਬਣਾ ਰਿਹਾ ਹੈ। ਮੈਂ ਉਸ ਦੇ ਲਈ ਬਹੁਤ ਖੁਸ਼ ਹਾਂ। ਉਹ ਮੇਰੇ ਸਹਾਇਕ ਨਿਰਦੇਸ਼ਕ ਸੀ ਅਤੇ ਮੇਰਾ ਇਕ ਚੰਗੇ ਦੋਸਤ ਵੀ ਹੈ।''
ਜ਼ਿਕਰਯੋਗ ਹੈ ਕਿ, ਕਬੀਰ ਖਾਨ ਨੇ ਕਿਹਾ ਹੈ ਕਿ, ਯਸ਼ ਚੋਪੜਾ ਫਿਲਮਸ ਕੋਲ ਇਸ ਫਿਲਮ ਦੇ ਸੀਕਵਲ ਦੇ ਨਿਰਮਾਣ ਦਾ ਆਧਿਕਾਰ ਹੈ ਅਤੇ ਇਸ ਲਈ ਅਲੀ, ਸਲਮਾਨ ਖਾਨ ਸਟਾਰਰ ਫਿਲਮ 'ਏਕ ਥਾ ਟਾਈਗਰ' ਦੇ ਸੀਕਵਲ ਦਾ ਨਿਰਦੇਸ਼ਨ ਕਰ ਰਹੇ ਹਨ। ਇਸ 'ਚ ਮੁੱਖ ਕਿਰਦਾਰ ਅਤੇ ਕੁਝ ਚੀਜ਼ਾਂ ਪਹਿਲਾਂ ਵਾਂਗ ਹੀ ਰਹਿਣਗੀਆਂ। ਸੀਕਵਲ ਦੇ ਨਿਰਮਾਣ ਲਈ ਕਿਸੇ ਪ੍ਰਕਾਰ ਦਾ ਸੁਝਾਅ ਦੇਣ 'ਤੇ ਕਬੀਰ ਨੇ ਕਿਹਾ, ''ਮੈਂ ਨਹੀਂ ਦਿੱਤੇ, ਜੋ ਕਿਰਦਾਰ ਪਹਿਲੀ ਫਿਲਮ 'ਚ ਸੀ। ਉਹ ਕਿਰਦਾਰ ਇਸ ਫਿਲਮ 'ਚ ਵੀ ਹੋਣਗੇ। ਸਿਰਫ ਕਹਾਣੀ ਹੀ ਬਦਲੀ ਜਾਵੇਗੀ ਅਤੇ ਇਸ ਫਿਲਮ ਨੂੰ ਅਲੀ ਅਬਾਸ ਬਣਾ ਰਿਹਾ ਹੈ।'' ਫਿਲਮ 'ਟਾਈਗਰ ਜ਼ਿੰਦਾ ਹੈ'' ਦੀ ਸ਼ੂਟਿੰਗ ਮੋਰਕੋ 'ਚ ਹੋ ਰਹੀ ਹੈ। ਇਹ ਫਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ। ਕਬੀਰ ਖਾਨ ਨੇ ਹਾਲੀਆ 'ਚ ਸਲਮਾਨ ਖਾਨ ਨਾਲ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਪੂਰੀ ਕੀਤੀ ਹੈ।

Tags: Ali Abbas ZafarKabir KhanYash ChopraSalman Khanਅਲੀ ਅਬਾਸ ਜਫਰਕਬੀਰ ਖਾਨ