FacebookTwitterg+Mail

ਮਹੇਸ਼ ਭੱਟ ਦੀ ਪਹਿਲੀ ਪੰਜਾਬੀ ਫਿਲਮ 'ਦੁਸ਼ਮਨ' ਦਾ ਟਰੇਲਰ ਹੋਇਆ ਰਿਲੀਜ਼

10 February, 2017 02:14:00 PM
ਜਲੰਧਰ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਆਪਣੀਆਂ ਕਾਫੀ ਹਿੱਟ ਫਿਲਮਾਂ ਦੇਣ ਤੋਂ ਬਾਅਦ ਪਹਿਲੀ ਵਾਰ ਪੰਜਾਬੀ ਫਿਲਮ 'ਦੁਸ਼ਮਨ' ਲੈ ਕੇ ਆ ਰਹੇ ਹਨ। ਇਸ ਫਿਲਮ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਦੇ ਆਫੀਸ਼ਿਅਲ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਫਿਲਮ ਨੂੰ ਯੈਲੋ ਸਟੋਨ ਪ੍ਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਮਹੇਸ਼ ਭੱਟ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ 'ਚ ਮੁੱਖ ਕਲਾਕਾਰ ਗਾਇਕ ਜਸ਼ਨ ਸਿੰਘ, ਕਰਤਾਰ ਚੀਮਾ ਅਤੇ ਗੁਲਸ਼ਨ ਗਰੋਵਰ ਖਾਸ ਕਿਰਦਾਰਾਂ 'ਚ ਹਨ। ਇਹ ਫਿਲਮ 3 ਮਾਰਚ ਨੂੰ ਰਿਲੀਜ਼ ਹੋਵੇਗੀ।

Tags: Mahesh BhattTrailerreleasereleaseਮਹੇਸ਼ ਭੱਟਦੁਸ਼ਮਨਟਰੇਲਰ