FacebookTwitterg+Mail

ਪ੍ਰਭ ਗਿੱਲ ਦੀ ਆਵਾਜ਼ 'ਚ ਢੋਲਨਾ' ਗੀਤ ਦਰਸ਼ਕਾਂ ਦੇ ਦਿਲਾਂ 'ਤੇ ਪਾ ਰਿਹੈ ਜਾਦੂ

10 February, 2017 02:30:12 PM
ਜਲੰਧਰ— ਪੰਜਾਬੀ ਫਿਲਮ 'ਜਿੰਦੂਆ' ਦਾ ਗੀਤ 'ਢੋਲਨਾ' ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਯੂ. ਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਪ੍ਰਭ ਗਿੱਲ, ਸ਼ਿਪਰਾ ਗੋਇਲ ਅਤੇ ਸਾਹਿਲ ਸੋਲੰਕੀ ਨੇ ਗਾਇਆ ਹੈ, ਇਸ ਗੀਤ ਨੂੰ ਮਿਊਜ਼ਿਕ ਜੈਦੇਵ ਕੁਮਾਰ ਨੇ ਦਿੱਤਾ ਹੈ। ਇਸ ਗੀਤ ਨੂੰ ਹੁਣ ਤੱਕ 957,742 ਵਿਊਜ਼ ਮਿਲ ਚੁੱਕੇ ਹਨ ਅਤੇ ਕਾਫੀ ਲੋਕ ਇਸ ਨੂੰ ਸ਼ੇਅਰ ਕਰ ਚੁੱਕੇ ਹਨ।
ਜਿੰਦੂਆ ਫਿਲਮ 'ਚ ਜਿੰਮੀ ਸ਼ੇਰ ਗਿੱਲ, ਨੀਰੂ ਬਾਜਵਾ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
ਜ਼ਿਕਰਯੋਗ ਹੈ ਕਿ, ਇਸ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਨੇ ਕੀਤਾ ਹੈ। ਇਹ ਫਿਲਮ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ ਅਤੇ ਸਰਗੁਣ ਮਹਿਤਾ ਦੇ ਆਲੇ-ਦੁਆਲੇ ਘੁੰਮਦੀ ਹੈ। ਇਨ੍ਹਾਂ ਦੀ ਤਿੰਨਾਂ ਦੀ ਕੈਮਿਸਟਰੀ ਪਰਦੇ 'ਤੇ ਦੇਖਣਯੋਗ ਹੋਵੇਗੀ। ਇਹ ਫਿਲਮ 17 ਮਾਰਚ 2017 ਨੂੰ ਰਿਲੀਜ਼ ਹੋਵੇਗੀ।

Tags: Prabh GillDholnaJindua movieShipra GoyalJaidev Kumarਪ੍ਰਭ ਗਿੱਲਢੋਲਨਾ