FacebookTwitterg+Mail

Lady in Black: ਮੁੰਬਈ ਵਾਪਸ ਪਰਤੀ ਦੀਪਿਕਾ ਪਾਦੂਕੋਣ, ਏਅਰਪੋਰਟ 'ਤੇ ਆਈ ਨਜ਼ਰ

    1/9
10 February, 2017 03:14:17 PM
ਮੁੰਬਈ- ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਮੁੰਬਈ ਵਾਪਸ ਆ ਗਈ ਹੈ। ਬੀਤੇ ਦਿਨੀਂ ਦੀਪਿਕਾ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਦੀਪਿਕਾ ਦਾ ਇੱਥੇ ਬਲੈਕ ਲੁੱਕ ਦੇਖਣ ਨੂੰ ਮਿਲਿਆ। ਬਲੈਕ ਡਰੈੱਸ ਨਾਲ ਬਲੈਕ ਬੂਟਜ਼ 'ਚ ਦੀਪਿਕਾ ਕਮਾਲ ਦੀ ਲੱਗ ਰਹੀ ਸੀ। ਨਾਲ ਹੀ ਦੀਪਿਕਾ ਨੇ ਜੋ ਜੈਕੇਟ ਪਾਈ ਹੋਈ ਸੀ ਉਸ 'ਤੇ 'ਲਵ' ਲਿਖਿਆ ਹੋਇਆ ਸੀ।
ਦੱਸ ਦਈਏ ਕਿ ਦੀਪਿਕਾ ਦੀ ਹਾਲੀਵੁੱਡ ਫਿਲਮ 'ਟ੍ਰਿਪਲ ਐਕਸ' ਰਿਲੀਜ਼ ਹੋ ਚੁੱਕੀ ਹੈ। ਇਸ ਦੇ ਪ੍ਰੀਮੀਅਰ ਲਈ ਦੀਪਿਕਾ ਟੀਮ ਨਾਲ ਵਿਦੇਸ਼ ਗਈ ਹੋਈ ਸੀ। ਪ੍ਰੀਮੀਅਰ ਦੇ ਬਾਅਦ ਦੀਪਿਕਾ ਵਾਪਸ ਪਰਤੀ ਸੀ। ਜਦੋਂ ਉਸ ਸਮੇਂ ਵੀ ਦੀਪਿਕਾ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਸੀ ਤਾਂ ਵੀ ਦੀਪਿਕਾ ਨੇ ਬਲੈਕ ਡਰੈੱਸ ਹੀ ਪਾਈ ਹੋਈ ਸੀ।

Tags: deepika padukone mumbai airport spot black dressਦੀਪਿਕਾ ਪਾਦੂਕੋਣ ਮੁੰਬਈ

About The Author

Anuradha Sharma

Anuradha Sharma is News Editor at Jagbani.