FacebookTwitterg+Mail

ਨੇਪਾਲ 'ਚ ਹੈ ਟਾਈਗਰ ਸ਼ਰਾਫ ਦਾ Duplicate, ਜਮ ਕੇ ਵਾਇਰਲ ਹੋ ਰਿਹਾ ਹੈ ਵੀਡੀਓ

10 February, 2017 03:25:06 PM
ਮੁੰਬਈ- ਬਾਲੀਵੁੱਡ 'ਚ ਫਿਲਮੀ ਸਿਤਾਰਿਆਂ ਦੇ ਡੁਪਲੀਕੇਟ ਸਾਨੂੰ ਅਕਸਰ ਦੇਖਣ ਨੂੰ ਮਿਲਦੇ ਹਨ। ਜ਼ਿਆਦਾਤਰ ਇਹ ਡੁਪਲੀਕੇਟ ਅਕਸਰ ਫਿਲਮਾਂ ਸਿਤਾਰਿਆਂ ਦੇ ਸਟੰਟ ਸੀਨ ਕਰਦੇ ਹਨ। ਅਜੇ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਬਾਲੀਵੁੱਡ ਸਟਾਰ ਟਾਈਗਰ ਸ਼ਰਾਫ ਦੀ ਤਰ੍ਹਾਂ ਦਿਖਣ ਵਾਲਾ ਇਕ ਲੜਕਾ ਛਾਇਆ ਹੋਇਆ ਹੈ।
ਇਹ ਲੜਕਾ ਨੇਪਾਲ ਦਾ ਹੈ। ਬਾਲੀਵੁੱਡ ਸਟਾਰ ਟਾਈਗਰ ਸ਼ਰਾਫ ਦੀ ਤਰ੍ਹਾਂ ਦਿਖਣ ਵਾਲੇ ਇਸ ਲੜਕੇ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਕੁਝ ਵੀਡੀਓ ਵੀ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕ ਇਸ ਦੀ ਵੀਡੀਓ ਨੂੰ ਕਾਫੀ ਪਸੰਦ ਅਤੇ ਸ਼ੇਅਰ ਕਰ ਰਹੇ ਹਨ। ਯੂ-ਟਿਊਬ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਇਹ ਲੜਕਾ ਟਾਈਗਰ ਸ਼ਰਾਫ ਦੇ ਗੀਤ 'ਸਭ ਤੇਰਾ' 'ਤੇ ਪਰਫਾਰਮ ਕਰਦੇ ਹੋਏ ਦਿਖ ਰਿਹਾ ਹੈ। ਭਾਰਤ ਦਾ ਗੁਆਂਢੀ ਦੇਸ਼ ਹੋਣ ਦੇ ਨਾਤੇ ਉਹ ਹਿੰਦੀ ਭਾਸ਼ਾ ਸਮਝਦੇ ਵੀ ਹਨ ਅਤੇ ਬਾਲੀਵੁੱਡ ਫਿਲਮਾਂ ਦੇਖਦੇ ਵੀ ਹਨ।

Tags: Duplicate Tiger shroff nepalVideos Viral ਟਾਈਗਰ ਸ਼ਰਾਫਨੇਪਾਲ

About The Author

Anuradha Sharma

Anuradha Sharma is News Editor at Jagbani.