FacebookTwitterg+Mail

ਸਲਮਾਨ ਖਾਨ ਕਰਕੇ ਇਸ 'ਬਿਗ ਬੌਸ 10' ਉਮੀਦਵਾਰ ਨੂੰ ਮਿਲੀ ਵੱਡੀ ਬਾਲੀਵੁੱਡ ਫਿਲਮ

    1/2
10 February, 2017 03:33:02 PM
ਮੁੰਬਈ- ਸਲਮਾਨ ਖਾਨ ਦੀ ਦਰਿਆਦਿਲੀ ਦੇ ਬਾਰੇ 'ਚ ਭਲਾ ਕੌਣ ਨਹੀਂ ਜਾਣਦਾ। ਉਹ ਜਿਸ ਦੇ ਸਿਰ 'ਤੇ ਆਪਣਾ ਹੱਥ ਰੱਖ ਦੇਣ, ਉਸ ਦੀ ਕਿਸਮਤ ਹੀ ਖੁੱਲ੍ਹ ਹੀ ਜਾਂਦੀ ਹੈ। ਦਬੰਗ ਖਾਨ ਨਾਲ ਸਕ੍ਰੀਨ ਸ਼ੇਅਰ ਕਰਨਾ ਤਾਂ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਫਿਰ ਚਾਹੇ ਉਹ ਅਦਾਕਾਰ ਹੋਵੇ ਜਾਂ ਅਦਾਕਾਰਾ ਹੋਵੇ। ਸਲਮਾਨ ਖਾਨ ਕਰਕੇ ਜਿਨ੍ਹਾਂ ਲੋਕਾਂ ਦਾ ਭਲਾ ਹੋਇਆ ਹੈ, ਉਸ ਦੀ ਸੂਚੀ ਬਹੁਤ ਲੰਬੀ ਹੈ। ਇਸ ਸੂਚੀ 'ਚ ਹਾਲ ਹੀ 'ਚ 'ਬਿਗ ਬੌਸ 10' ਉਮੀਦਵਾਰ ਦਾ ਨਾਂ ਵੀ ਜੁੜ ਗਿਆ ਹੈ। 'ਬਿਗ ਬੌਸ 10' 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਹੁਲ ਦੇਵ ਵੀ ਨਜ਼ਰ ਆਏ ਸਨ। ਰਾਹੁਲ ਦੇਵ ਕਈ ਫਿਲਮਾਂ 'ਚ ਨੇਗੇਟਿਵ ਰੋਲ ਕਰ ਚੁੱਕੇ ਹਨ। ਉਹ ਫਿਲਮਾਂ 'ਚ ਜਿਨ੍ਹੇ ਖਤਰਨਾਕ ਵਿਲੇਨ ਬਣਦੇ ਹਨ, ਅਸਲ ਜ਼ਿੰਦਗੀ 'ਚ ਉਹ ਬੜੇ ਹੀ ਸਿੱਧੇ-ਸਾਧੇ ਹਨ। ਇਸੇ ਕਾਰਨ ਤੋਂ ਉਹ ਸਲਮਾਨ ਖਾਨ ਨੂੰ ਬਹੁਤ ਪਸੰਦ ਆਏ ਹਨ।
ਸ਼ੋਅ ਤੋਂ ਜਦੋਂ ਰਾਹੁਲ ਨਿਕਲੇ ਸੀ, ਸਲਮਾਨ ਨੇ ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਰਾਹੁਲ ਨੂੰ ਕੰਮ ਦੇਣਗੇ। ਸ਼ੋਅ ਨੂੰ ਖਤਮ ਹੋਏ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਕਿ ਸਲਮਾਨ ਨੇ ਰਾਹੁਲ ਨੂੰ ਬਹੁਤ ਵੱਡੀ ਬਾਲੀਵੁੱਡ ਫਿਲਮ ਦਿਲਵਾ ਵੀ ਦਿੱਤੀ ਹੈ। ਰਾਹੁਲ ਦੇਵ ਨੇ ਇਸ ਬਾਰੇ ਕਿਹਾ ਹੈ,''ਸਲਮਾਨ ਖਾਨ ਨੇ ਉਨ੍ਹਾਂ ਲਈ 'ਮੁਬਾਰਕਾਂ' ਫਿਲਮ ਦੇ ਨਿਰਮਾਤਾ ਅਤੇ ਡਾਇਰੈਕਟਰ ਨਾਲ ਗੱਲ ਕੀਤੀ ਹੈ ਅਤੇ ਫਿਲਮ 'ਚ ਲੈਣ ਨੂੰ ਕਿਹਾ ਹੈ। ਨਿਰਮਾਤਾ ਨੇ ਸਲਮਾਨ ਦੀ ਗੱਲ ਮੰਨੀ ਅਤੇ ਉਨ੍ਹਾਂ ਨੂੰ ਫਿਲਮ ਲਈ ਸਾਈਨ ਕਰ ਲਿਆ ਗਿਆ ਹੈ।'' ਦੱਸ ਦਈਏ ਕਿ ਇਸ ਫਿਲਮ 'ਚ ਰਾਹੁਲ ਦੇਵ ਨਾਲ ਅਰਜੁਨ ਕਪੂਰ ਅਤੇ ਅਨਿਲ ਕਪੂਰ ਵੀ ਨਜ਼ਰ ਆਉਣਗੇ।

Tags: rahul dev salman khan bigg boss 10 Mubarakanਸਲਮਾਨ ਖਾਨ ਬਿਗ ਬੌਸ 10

About The Author

Anuradha Sharma

Anuradha Sharma is News Editor at Jagbani.