FacebookTwitterg+Mail

ਬੇਹੱਦ ਇੰਟੀਮੇਟ ਸੀਨ ਦੌਰਾਨ ਇਹ ਸਟਾਰਜ਼ ਕਿਵੇਂ ਰੱਖਦੇ ਹਨ ਖੁਦ 'ਤੇ ਕੰਟਰੋਲ, ਜਾਣੋ ਪੂਰੀ ਕਹਾਣੀ

    1/13
10 February, 2017 04:08:08 PM
ਲਾਂਸ ਏਜਲਸ— ਫਿਲਮ ਇੰਡਸਟਰੀ 'ਚ ਸੈਕਸ ਅਤੇ ਇੰਟੀਮੇਟ ਸੀਨਜ਼ ਦੌਰਾਨ ਹੀਰੋ—ਹੀਰੋਇਨ ਖੁਦ 'ਤੇ ਕਿਵੇਂ ਕੰਟਰੋਲ 'ਚ ਰੱਖਦੇ ਹਨ? ਇੰਨਾਂ ਦਿਲਚਸਪ ਸਵਾਲ ਦੇ ਜਵਾਬ 'ਤੇ ਅਧਾਰਿਤ ਇਕ ਇੰਟਰਵਿਊ ਲਈ ਗਈ ਤਾਂ ਇਨ੍ਹਾਂ ਸਿਤਾਰਿਆਂ ਨੇ ਅੱਗੋ ਕਾਫੀ ਰੋਮਾਂਚਕ ਜਵਾਬ ਦਿੱਤੇ। ਉਦਾਹਰਨ, ਵਿਕਟੋਰੀਆ ਵਿਲਸਨ ਨਾਂ ਦੇ ਇਕ ਯੂਜਰ ਨੇ ਲਿਖਿਆ, ''ਮੈਂ ਅਜਿਹਾ ਕਿਤੇ ਨਾ ਕਿਤੇ ਸੁਣਿਆ ਹੈ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਅਨਕੰਟਰੋਲ ਹੋਣ ਦੀ ਸਥਿਤੀ ਬਣਦੀ ਹੈ ਪਰ ਇਹ ਸੁਣਿਆ ਹੈ ਕਿ ਇਸ ਦੌਰਾਨ ਉਹ ਸਿਤਾਰੇ ਟੇਪ ਦੀ ਵਰਤੋਂ ਕਰਦੇ ਹਨ ਤਾਂ ਫਿਰ ਇਕ ਤਰ੍ਹਾਂ ਦਾ ਸ਼ਾਰਟ ਪਹਿਰਾਵਾ, ਜੋ ਉਨ੍ਹਾਂ ਦੇ ਪੈਰਾ ਤੋਂ ਉਨ੍ਹਾਂ ਦੇ ਨਾਲ ਅਟੈਚ ਰਹਿੰਦੇ ਹਨ।
ਵਿਕਟੋਰੀਆ ਇਹ ਵੀ ਕਹਿੰਦੀ ਹੈ ਕਿ ਕੈਮਰਾਮੈਨ ਅਤੇ ਲਾਈਟਿੰਗ ਦੇ ਨਾਲ-ਨਾਲ ਕਈ ਲੋਕ ਅਜਿਹੇ ਹੁੰਦੇ ਹਨ। ਜਿਨਾਂ ਦੀ ਅਨਕੰਟਰੋਲ ਹੋਣ ਦੀ ਸਥਿਤੀ ਬਣ ਪਾਉਣਾ ਮੁਸ਼ਕਿਲ ਹੁੰਦਾ ਹੈ।'' ਵੈਸੇ ਇਸ ਸਵਾਲਾਂ ਦੇ ਜਵਾਬ ਕੁਝ ਸਟਾਰਜ਼ ਦੇ ਬਿਆਨਾਂ ਤੋਂ ਹੀ ਲੱਭੇ ਜਾ ਸਕਦਾ ਹੈ। ਇਹ ਸਿਤਾਰੇ, ਜੋ ਫਿਲਮਾਂ 'ਚ ਸੈਕਸ ਸੀਨ ਕਰ ਚੁੱਕੇ ਹਨ। ਇਸ ਨੂੰ ਲੈ ਕੇ ਉਨ੍ਹਾਂ ਅਨੁਭਵ ਜਾਣੋ..
ਵਨੀਸਾ ਹੁਡਗੇਂਸ
♦ 27 ਸਾਲ ਦੀ ਵਨੀਸਾ ਹੁਡਗੇਂਸ ਨੇ ਆਪਣੀ ਫਿਲਮ 'ਸਪਰਿੰਗ ਬੇਕਰਜ਼' 'ਚ ਸੈਕਸ ਸੀਨ ਕੀਤਾ ਸੀ। ਇਸ ਨੂੰ ਲੈ ਕੇ ਉਨ੍ਹਾਂ ਦਾ ਅਨੁਭਵ ਬਿਲਕੁਲ ਚੰਗਾ ਨਹੀਂ ਰਿਹਾ। ਉਹ ਕਹਿੰਦੀ ਹੈ, ''ਮੇਰੇ ਲਈ ਬਹੁਤ ਸਿਰ ਪਕਾਉ ਹੈ। ਮੈਂ ਆਪਣੇ ਏਜੰਟ ਨੂੰ ਸਾਫ ਕਹਿ ਦਿੱਤਾ ਹੈ ਕਿ ਅੱਗੇ ਤੋਂ ਅਜਿਹੇ ਸੀਨ ਨਹੀਂ ਕਰਾਂਗੀ।
ਐਜਲੀਨਾ ਜੋਲੀ
♦ ਹਾਲੀਵੁੱਡ ਅਮਰੀਕੀ ਹਸੀਨਾ 41 ਸਾਲਾਂ ਐਜਲੀਨਾ ਜੋਲੀ ਨੇ ਫਿਲਮ 'ਲੈਂਡ ਆਫ ਬਲੱਡ ਐਂਡ ਹਨੀ' 'ਚ ਇਕ ਸੈਕਸ ਸੀਨ ਡਾਇਰੈਕਟ ਕੀਤਾ ਸੀ। ਉਹ ਇਸ ਬਾਰੇ 'ਚ ਕਹਿੰਦੀ ਹੈ, ''ਕਿਸੇ ਨਾਲ ਵੀ ਅਜਿਹਾ ਕੰਮ ਕਰਨ 'ਚ ਤੁਹਾਨੂੰ ਥੋੜੀ ਜਿਹੀ ਮੁਸ਼ਕਿਲ ਤਾਂ ਹੁੰਦੀ ਹੈ ਕਿਉਂਕਿ ਉਹ ਅਸਲੀ 'ਚ ਰਿਯਲ ਜੋੜੀ ਨਹੀਂ ਹੁੰਦੀ ਹੈ। ਤੁਹਾਨੂੰ ਕਿਸੇ ਨੂੰ ਵੀ ਇਹ ਕਹਿਣਾ ਅਜੀਬ ਲੱਗੇਗਾ ਕਿ ਉਸ ਨਾਲ ਕੈਮਰੇ ਸਾਹਮਣੇ ਨਿਊਡ ਹੋਣਾ ਹੈ। ਹਾਲਾਂਕਿ ਅਦਾਕਾਰਾ ਨੇ ਮੈਨੂੰ ਸਹਿਜ ਮਹਿਸੂਸ ਕਰਵਾਇਆ। ਮੈਂ ਉਨ੍ਹਾਂ ਨੂੰ ਪੁਰਡਿਸ਼ ਹੋਣ ਨੂੰ ਕਿਹਾ ਉਸ ਨੇ ਮੈਨੂੰ ਕਿਹਾ ਕਿ ਕੋਈ ਮੁਸ਼ਕਿਲ ਨਹੀਂ ਕਿਉਂਕਿ ਇਹ ਸਟੋਰੀ ਨੂੰ ਡਿਮਾਂਡ ਹੈ। ਉਹ ਸਹਿਜਤਾ ਮਹਿਸੂਸ ਕਰ ਰਹੇ ਸਨ ਅਤੇ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੇ ਹਨ।
ਮਾਈਕਲ ਡਗਲਸ
♦ 72 ਸਾਲ ਦੇ ਅਮਰੀਕੀ ਅਦਾਕਾਰ ਮਾਈਕਲ ਡਗਲਸ ਨੇ ਆਪਣੀ ਫਿਲਮ 'ਬਿਹਾਇੰਡ ਦਿ ਕੈਂਡਲਾਬਰਾ' ਦੇ ਸੀਨ ਬਾਰੇ 'ਚ ਦੱਸਿਆ। ਉਹ ਕਹਿੰਦੇ ਹਨ, ''ਸੈਕਸ ਸੀਨ 'ਚ ਸਭ ਤੋਂ ਮੁਸ਼ਕਿਲ ਗੱਲ ਇਹ ਹੀ ਹੁੰਦੀ ਹੈ ਕਿ ਸਾਰੇ ਲੋਕ ਉਸ ਨੂੰ ਦੇਖ ਰਹੇ ਹੁੰਦੇ ਹਨ। ਇਸ ਲਈ ਸਾਰੇ ਜਾਣਦੇ ਹਨ ਕਿ ਇਸ ਤਰ੍ਹਾਂ ਦੇ ਸੀਨਜ਼ ਕਿਵੇ ਕੀਤੇ ਜਾਣੇ ਚਾਹੀਦੇ ਹਨ।
ਲੌਰਾ ਪ੍ਰੋਪਾਨ
♦ 36 ਸਾਲ ਦੀ ਅਮਰੀਕੀ ਅਦਾਕਾਰਾ ਲੌਰਾ ਪ੍ਰੋਪਾਨ ਆਪਣੀ ਫਿਲਮ 'ਆਰੇਂਜ਼ ਇਜ਼ ਦਿ ਨਿਊ ਬਲੈਕ' ਇਸ ਫਿਲਮ 'ਚ ਟਰੇਲਰ ਸ਼ਿਲਿੰਗ ਨਾਲ ਆਪਣੇ ਸੀਨ ਨੂੰ ਲੈ ਕੇ ਕਹਿੰਦੀ ਹੈ, ''ਪਹਿਲੇ ਇਸ ਸੀਨ 'ਚ ਅਸੀਂ ਇਕੱਠੇ ਸ਼ਾਵਰ ਹੇਠਾ ਸੀ ਪਰ ਸਭ ਤੋਂ ਕੂਲ ਗੱਲ ਇਹ ਸੀ ਕਿ ਅਸੀਂ ਇਕ-ਦੂਜੇ ਨਾਲ ਸਹਿਜਤਾ ਮਹਿਸੂਸ ਕਰ ਰਹੇ ਸੀ। ਅਸੀਂ ਇਕ-ਦੂਜੇ ਨੂੰ ਪੂਰਾ ਭਰੋਸਾ ਸੀ।''
ਸ਼ੈਲੂਨ ਵੁਡਲੀ
♦ 25 ਸਾਲ ਦੀ ਅਮਰੀਕੀ ਅਦਾਕਾਰਾ ਸ਼ੈਲੂਨ ਵੁਡਲੀ ਨੇ ਫਿਲਮ 'ਦਿ ਸਪੈਕਟਾਕੁਲਰ ਨਾਓ' ਦੇ ਸੀਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ, ''ਇਹ ਮੇਰਾ ਅਤੇ ਅਦਾਕਾਰ ਦੇਵੋ ਦਾ ਹੀ ਪਹਿਲਾ ਆਨਸਕ੍ਰੀਨ ਸੈਕਸ ਸੀਨ ਸੀ। ਉੱਥੇ ਬਹੁਤ ਸੁਰੱਖਿਆ ਅਤੇ ਸੁਵਿਧਾਜਨਕ ਮਹੌਲ ਸੀ ਅਤੇ ਮੈਂ ਮਾਈਲਸ ਟਰੇਲਰ ਨਾਲ ਵੀ ਖੁਸ਼ ਸੀ ਕਿਉਂਕਿ ਉਹ ਬਹੁਤ ਚੰਗੇ ਸੀ ਅਤੇ ਉਸ ਨੇ ਸੀਨ ਦੌਰਾਨ ਮੈਨੂੰ ਕੋਈ ਤਕਲੀਫ ਨਹੀਂ ਹੋਣ ਦਿੱਤੀ ਅਤੇ ਨਿਊਟ੍ਰਲ ਰੱਖਿਆ। ਮੈਨੂੰ ਅਜਿਹਾ ਵੀ ਲੱਗਦਾ ਸੀ ਕਿ ਮੈਂ ਵੀ ਉਨ੍ਹਾਂ ਨੂੰ ਸਹਿਜਤਾ ਅਤੇ ਨਿਊਟ੍ਰਲ ਰੱਖਿਆ। ਅਸੀਂ ਇਸ ਨੂੰ ਨੈਚੁਰਲ ਰੱਖਣਾ ਚਾਹੁੰਦੇ ਸਨ।''
ਲਿਓਨਾਡੋ ਡਿਕੈਪ੍ਰਿਓ
♦ 42 ਸਾਲ ਦੇ ਅਮਰੀਕੀ ਅਦਾਕਾਰ ਲਿਓਨਾਡੋ ਡਿਕੈਪ੍ਰਿਓ ਨੇ ਆਪਣੀ ਫਿਲਮ 'ਵੁਲਫ ਆਫ ਆਲ ਸਟ੍ਰੀਟ' ਬਾਰੇ ਦੱਸਿਆ, ''ਜਦੋ ਤੁਸੀਂ ਇਸ ਤਰ੍ਹਾਂ ਦੇ ਸੀਨਜ਼ ਫਿਲਮਾਉਂਦੇ ਹਾਂ ਤਾਂ ਤੁਹਾਨੂੰ ਉਸ ਦੇ ਉਪਰ ਜਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਉਸੇ ਤਰ੍ਹਾਂ ਦਿਖਾਓ। ਇਸ ਦੌਰਾਨ ਤੁਸੀਂ ਖੁਦ ਬਾਰੇ 'ਚ ਨਹੀਂ ਸੋਚ ਸਕਦੇ।''
ਇੰਨਾਂ ਤੋਂ ਇਲਾਵਾ ਅੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ।

Tags: Victoriasex sceneuncontrollVanessa Hudgensਵਿਕਟੋਰੀਆਸੈਕਸ ਸੀਨ