FacebookTwitterg+Mail

ਜਦੋ ਸ਼ੂਟਿੰਗ ਦੌਰਾਨ ਇਨ੍ਹਾਂ ਸਟਾਰਜ਼ ਨੇ ਸਿਰ 'ਤੇ ਲਟਕ ਰਹੇ ਖਤਰੇ ਤੋਂ ਬਚਾਈ ਸੀ ਆਪਣੀ ਜਾਨ, ਜਾਣੋ ਪੂਰਾ ਮਾਮਲਾ

    1/10
10 February, 2017 05:44:58 PM
ਮੁੰਬਈ— ਜਦੋਂ ਟੀ.ਵੀ ਸ਼ੋਅ 'ਬੇਹੱਦ' ਦੇ ਸੈੱਟ 'ਤੇ ਅੱਗ ਲੱਗ ਗਈ ਤਾਂ ਅਜਿਹੇ 'ਚ ਐਕਟਰ ਕੁਸ਼ਾਲ ਟੰਡਨ ਨੇ ਖੁਦ ਦੀ ਫਿਕਰ ਨਾ ਕਰਦੇ ਹੋਏ ਅਦਾਕਾਰਾ ਜੈਨੀਫਰ ਵਿੰਗੇਟ ਨੂੰ ਬਚਾਇਆ। ਟੀ.ਵੀ ਦੇ ਨਾਲ-ਨਾਲ ਫਿਲਮਾਂ ਦੇ ਸੈੱਟ 'ਤੇ ਵੀ ਕਈ ਇਸ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਹਨ। ਅਜਿਹੀ ਸਥਿਤੀ 'ਚ ਕੁਝ ਸਟਾਰਸ ਨੇ ਅਸਲੀ ਹੀਰੋ ਦੀ ਤਰ੍ਹਾਂ ਆਪਣੇ ਕੋ-ਸਟਾਰ ਜਾਂ ਟੀਮ ਮੈਂਬਰਾਂ ਦੀ ਜਾਨ ਬਚਾਈ ਹੈ।
ਫਿਲਮ 'ਐੱਨ.ਐੱਚ 10' ਦੇ ਸੈਟ 'ਤੇ ਅਨੁਸ਼ਕਾ ਨੇ ਕਈ ਟੀਮ ਦੇ ਮੈਂਬਰਾਂ ਦੀ ਜਾਨ ਬਚਾਈ ਸੀ। ਇਕ ਸੀਨ ਦੌਰਾਨ 150 ਫੁੱਟ ਦੀ ਉਚਾਈ 'ਤੇ 900 ਕਿਲੋ ਦਾ ਭਾਰੀ ਡੱਬਾ ਲਟਕਿਆ ਹੋਇਆ ਸੀ। ਸੀਨ ਦੌਰਾਨ ਅਨੁਸ਼ਕਾ ਨੂੰ ਜਿਸ ਤਰ੍ਹਾਂ ਹੀ ਮਹਿਸੂਸ ਹੋਇਆ ਕਿ ਤੇਜ਼ ਹਵਾ ਕਾਰਨ ਡੱਬਾ ਡਿੱਗਣ ਵਾਲਾ ਹੈ। ਉਨ੍ਹਾਂ ਨੇ ਤਰੁੰਤ ਪੂਰੀ ਟੀਮ ਨੂੰ ਉਥੋਂ ਹਟਾ ਕੇ, ਇਕ ਵੱਡਾ ਹਾਦਸਾ ਹੋਣ ਤੋਂ ਰੋਕ ਲਿਆ ਸੀ।
2015 'ਚ ਰਿਲੀਜ਼ ਹੋਈ ਫਿਲਮ 'ਦਿਲਵਾਲੇ' ਦੇ ਗਾਣੇ ਗੇਰੂਆ ਦੀ ਸ਼ੂਟਿੰਗ ਦੌਰਾਨ ਕਾਜ਼ੋਲ ਨੇ ਸ਼ਾਹਰੁਖ ਖਾਨ ਦੀ ਜਾਨ ਬਚਾਈ ਸੀ। ਸ਼ਾਹਰੁਖ-ਕਾਜ਼ੋਲ ਇਸ ਰੋਮਾਂਟਿਕ ਗਾਣੇ ਦੀ ਸ਼ੂਟਿੰਗ ਇਕ ਝਰਨੇ ਕਿਨਾਰੇ ਕਰ ਰਹੇ ਸਨ, ਉਦੋਂ ਹੀ ਸ਼ਾਹਰੁਖ ਦਾ ਪੈਰ ਤਿਲਕ ਗਿਆ। ਅਜਿਹੇ 'ਚ ਤੁਰੰਤ ਕਾਜ਼ੋਲ ਨੇ ਹੱਥ ਫੜ ਕੇ ਉਨ੍ਹਾਂ ਨੂੰ ਡਿੱਗਣ ਤੋਂ ਬਚਾ ਲਿਆ।
2014 'ਚ ਆਈ ਫਿਲਮ 'ਅਲੋਨ' ਦੇ ਸੈੱਟ 'ਤੇ ਕਰਨ ਸਿੰਘ ਗਰੋਵਰ ਨੇ ਅਦਾਕਾਰਾ ਬਿਪਾਸ਼ਾ ਬਾਸੂ ਦੀ ਜਾਨ ਬਚਾਈ ਸੀ। ਕੇਰਲਾ 'ਚ ਹੋਈ ਸ਼ੂਟਿੰਗ ਦੌਰਾਨ ਬਿਪਾਸ਼ਾ ਨੂੰ ਕਰਨ ਦੇ ਪਿੱਛੇ ਜੇਟ-ਸਕੀ 'ਤੇ ਬੈਠਣਾ ਸੀ। ਕਰਨ ਨੇ ਟਰਨ ਕੀਤਾ ਅਚਾਨਕ ਬਿਪਾਸ਼ਾ ਪਾਣੀ 'ਚ ਡਿੱਗ ਗਈ। ਤੁਰੰਤ ਕਰਨ ਪਾਣੀ 'ਚ ਕੁੱਦੇ ਅਤੇ ਬਿਪਾਸ਼ਾ ਨੂੰ ਬਚਾਇਆ। ਸੈੱਟ 'ਤੇ ਇਨ੍ਹਾਂ ਦਾ ਪਿਆਰ ਪਰਵਾਨ ਚੜ੍ਹ ਗਿਆ ਅਤੇ ਪਿਛਲੇ ਸਾਲ ਇਨ੍ਹਾਂ ਨੇ ਵਿਆਹ ਕਰ ਲਿਆ।
ਸਲਮਾਨ ਖਾਨ ਨੇ ਆਪਣੀ ਜ਼ਿੰਦਗੀ ਦਾ ਇਹ ਅਨੁਭਵ ਖੁਦ ਸ਼ੇਅਰ ਕੀਤਾ ਸੀ। ਉਨ੍ਹਾਂ ਦੇ ਮੁਤਾਬਕ ਜਦੋਂ ਉਹ ਫਿਲਮ 'ਤੇਰੇ ਨਾਮ' ਦੀ ਸ਼ੂਟਿੰਗ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਇਕ ਸੀਨ ਲਈ ਟਰੇਨ ਦੇ ਸਾਹਮਣੇ ਚੱਲਣਾ ਸੀ। ਉਨ੍ਹਾਂ ਨੂੰ ਲੱਗਾ ਕਿ ਟਰੇਨ ਉਨ੍ਹਾਂ ਦੇ ਬਿਲਕੁੱਲ ਕਰੀਬ ਆ ਰਹੀ ਹੈ। ਉਦੋਂ ਉਨ੍ਹਾਂ ਦੀ ਜਾਨ ਬਚਾਉਣ ਲਈ ਇਕ ਕੋ-ਐਕਟਰ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਪਟੜੀ ਤੋਂ ਹਟਾਇਆ ਸੀ।
'ਫੋਰਸ' ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਨਾਲ ਜਾਨ ਅਬਰਾਹਮ ਨੇ ਐਕਟਰਸ ਜੇਨੇਲਿਆ ਨੂੰ ਬਚਾਇਆ ਸੀ। ਇਹ ਦੋਵੇਂ ਇਕ ਸੀਨ ਦੌਰਾਨ ਖੁੱਲ੍ਹੀ ਜੀਪ 'ਤੇ ਯਾਤਰਾ ਕਰ ਰਹੇ ਸਨ। ਰੋਡ ਘੁੰਮਣਸਾਰ ਸੀ ਅਤੇ ਬਾਰਸ਼ ਹੋ ਰਹੀ ਸੀ। ਅਜਿਹੇ 'ਚ ਜੀਪ ਉਚਾਈ ਤੋਂ ਤਿਲਕ ਗਈ। ਹਾਦਸੇ 'ਚ ਜੇਨੇਲਿਆ ਬਹੁਤ ਘਬਰਾ ਗਈ ਸੀ, ਉਦੋਂ ਜਾਨ ਨੇ ਜੇਨੇਲਿਆ ਅਤੇ ਖੁਦ ਨੂੰ ਜੀਪ ਤੋਂ ਬਾਹਰ ਕੱਢਿਆ ਸੀ।
'ਅੰਦਾਜ਼' ਦੀ ਸ਼ੂਟਿੰਗ ਦੌਰਾਨ ਲਾਰਾ ਦੱਤਾ ਨੇ ਇਕ ਚੱਟਾਨ ਤੋਂ ਤਿਲਕ ਕੇ ਸਮੁੰਦਰ 'ਚ ਡਿੱਗਣਾ ਸੀ। ਉਦੋਂ ਅਕਸ਼ੈ ਕੁਮਾਰ ਨੇ ਉਨ੍ਹਾਂ ਦੀ ਜਾਨ ਬਚਾਈ ਸੀ।
'ਦਿਲ ਧੜਕਤੇ ਦੋ' ਦੇ ਸੈੱਟ 'ਤੇ ਫਰਹਾਨ ਅਖਤਰ ਨੇ ਰਣਵੀਰ ਸਿੰਘ ਦੇ ਹੇਅਰ ਡਰੈੱਸ ਦਰਸ਼ਨ ਦੀ ਜਾਨ ਬਚਾਈ ਸੀ। ਪੈਕਅਪ ਦੇ ਬਾਅਦ ਦਰਸ਼ਨ ਸਮੁੰਦਰ 'ਚ ਤੈਰਨ ਚਲੇ ਗਏ ਸਨ। ਅਚਾਨਕ ਤੇਜ਼ ਲਹਿਰ ਉਨ੍ਹਾਂ ਨੂੰ ਦੂਰ ਲੈ ਗਈ। ਫਰਹਾਨ ਨੇ ਪਾਣੀ 'ਚ ਛਾਲ ਮਾਰੀ ਅਤੇ ਉਨ੍ਹਾਂ ਦੀ ਜਾਨ ਬਚਾਈ।
ਫਿਲਮ 'ਮਦਰ ਇੰਡੀਆ' ਦੇ ਇਕ ਸੀਨ ਦੀ ਸ਼ੂਟਿੰਗ ਦੌਰਾਨ ਨਰਗਿਸ ਅੱਗ 'ਚ ਫਸ ਗਈ ਸੀ। ਉਦੋਂ ਸੁਨੀਲ ਦੱਤ ਨੇ ਜਾਨ ਦੀ ਫਿਕਰ ਕੀਤੇ ਬਿਨਾਂ ਉਨ੍ਹਾਂ ਨੂੰ ਬਚਾਇਆ ਸੀ। ਇਸ ਦੇ ਕੁਝ ਮਹੀਨੇ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਸੀ।
'ਮੈਂ ਤੇਰਾ ਹੀਰੋ' ਦੀ ਸ਼ੂਟਿੰਗ ਦੌਰਾਨ ਖਾਲੀ ਪੇਟ ਦਵਾਈ ਖਾਣ ਨਾਲ ਡਾਇਰੈਕਟਰ ਡੇਵਿਡ ਧਵਨ ਦੀ ਹਾਲਤ ਖਰਾਬ ਹੋ ਗਈ ਸੀ। ਉਦੋਂ ਡੇਵਿਡ ਨੇ ਬੇਟੇ ਵਰੁਣ ਨੂੰ ਕਿਹਾ ਕਿ ਮੈਂ ਜਾ ਰਿਹਾ ਹਾਂ। ਇੰਨਾ ਕਹਿ ਕੇ ਸ਼ਾਂਤ ਹੋ ਗਏ। ਉਦੋਂ ਅਚਾਨਕ ਵਰੁਣ ਨੇ ਉਨ੍ਹਾਂ ਦੇ ਮੂੰਹ 'ਚ ਹੱਥ ਪਾ ਕੇ ਉਲਟੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਅਜਿਹਾ ਕਰਨ ਨਾਲ ਉਹ ਠੀਕ ਹੋ ਗਏ।
ਡੈਬਿਊ ਫਿਲਮ 'ਸਟੂਡੈਂਟ ਆਫ ਦਿ ਇਯਰ' ਦੇ ਸੈੱਟ 'ਤੇ ਵਰੁਣ ਧਵਨ ਨੇ ਸਾਹਿਲ ਆਨੰਦ ਦੀ ਜਾਨ ਬਚਾਈ ਸੀ।
2011 'ਚ ਆਈ ਫਿਲਮ 'ਦਿ ਟ੍ਰੀ ਆਫ ਲਾਇਫ' ਦੇ ਸੈਟ 'ਤੇ ਐਕਟਰਸ ਜੇਸਿਕਾ ਚਸਟੈਨ ਚਾਇਲਡ ਆਰਟਿਸਟ ਲਰਮੇ ਏਪਲੇਰ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆਈ।
2014 'ਚ ਰਿਲੀਜ਼ ਹੋਈ ਅਮੇਰਿਕਨ ਵਾਰ ਡਰਾਮਾ ਫਿਲਮ 'ਅਨਬ੍ਰੋਕਨ' ਦੇ ਸੈੱਟ 'ਤੇ ਐਕਟਰ ਡਾਮਹਨਾਲ ਗਲੀਸਨ ਨਾਲ ਗੱਲ ਕਰਦੀ ਹੋਈ ਫਿਲਮ ਦੀ ਡਾਇਰੈਕਟਰ ਐਜਲੀਨਾ ਜੌਲੀ।
2014 'ਚ ਰਿਲੀਜ਼ ਹੋਈ 'ਦਿ ਫੇਸ ਆਫ ਐਜਲ' ਦੇ ਸੀਨ 'ਚ ਐਕਟਰ ਡੈਨੀਅਲ ਬਰੁਹੀ ਅਤੇ ਕਾਰਾ ਡੈਲੀਵੀਜ਼ਨ।
2015 'ਚ ਆਈ ਫਿਲਮ ਪ੍ਰੈਸ਼ਯੋਰ ਦੇ ਸੈਟ 'ਤੇ ਐਕਟਰ ਡੈਨੀ ਹ੍ਰਾਸਟਨ।
ਅੱਗੇ ਦੇਖੋ ਤਸਵੀਰਾਂ ਰਾਹੀਂ ਇਸ ਤਰ੍ਹਾਂ ਦੀ ਸ਼ੂਟਿੰਗ ਦੀ ਇਕ ਝਲਕ।

Tags: Shahrukh KhanKajolDilwaleBipasha BasuAlone Karan Singh Groverਸ਼ਾਹਰੁਖਕਾਜ਼ੋਲਦਿਲਵਾਲੇ