FacebookTwitterg+Mail

'ਜੀਨਾ ਇਸੀ ਕਾ ਨਾਮ ਹੈ' 'ਚ ਕੌਮਾਂਤਰੀ ਕਰੂ ਨਾਲ ਸ਼ੂਟਿੰਗ ਕਰ ਰਿਹੈ ਅਰਬਾਜ਼ ਖਾਨ

arbaaz khan
11 February, 2017 09:34:53 AM
ਮੁੰਬਈ— ਜਦੋਂ 'ਜੀਨਾ ਇਸੀ ਕਾ ਨਾਮ ਹੈ' ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਤਾਂ ਟੀਮ ਫਿਲਮ ਲਈ ਸਭ ਤੋਂ ਚੰਗਾ ਕੰਮ ਕਰਨਾ ਚਾਹੁੰਦੀ ਸੀ ਅਤੇ ਨਿਰਮਾਤਾ ਇਸ ਨੂੰ ਬਣਾਉਣ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਇਸ ਲਈ ਜਦੋਂ ਇਸ ਫਿਲਮ ਦੀ ਸ਼ੂਟਿੰਗ ਯੂ. ਐੱਸ. ਏ. 'ਚ ਹੋ ਰਹੀ ਸੀ ਤਾਂ ਉਨ੍ਹਾਂ ਨੇ ਪ੍ਰਮੁੱਖ ਕੌਮਾਂਤਰੀ ਕਰੂ ਨੂੰ ਕੰਮ ਲਈ ਚੁਣਿਆ। ਇਸ ਫਿਲਮ ਦੀ ਸਭ ਤੋਂ ਰੋਮਾਂਚਕ ਗੱਲ ਇਹ ਹੈ ਕਿ, ਅਰਬਾਜ਼ ਖਾਨ ਵੀ ਕੌਮਾਂਤਰੀ ਕਰੂ ਨਾਲ ਕੰਮ ਕਰ ਰਿਹਾ ਹੈ। ਘੋਸਟ ਬਸਟਰ, ਵਾਈਟ ਹਾਊਸ, ਟੀਨਏਜ ਮੁਟਨਟ, ਨਿੰਜਾ ਟਰਟਲਸ, ਵਰਲਡ ਵਾਰ ਜੈੱਡ, ਜੇਸਨ ਬਾਰਨੀ ਵਰਗੀਆਂ ਫਿਲਮਾਂ ਲਈ ਕੰਮ ਕਰ ਚੁੱਕੇ ਬ੍ਰੇਡਬੇਨਰ ਨੇ ਫਿਲਮ ਦਾ ਪਹਿਲਾ ਵਿਗਿਆਪਨ ਬਣਾਇਆ ਹੈ।
ਜ਼ਿਕਰਯੋਗ ਹੈ ਕਿ, ਫਿਲਮ ਦੇ ਨਿਰਦੇਸ਼ਕ ਕੇਸ਼ਵ ਪਨੇਰੀ ਨੇ ਕਿਹਾ ਕਿ, ਕੌਮਾਂਤਰੀ ਟੀਮ ਨਾਲ ਕੰਮ ਕਰਨਾ ਅਦਭੁਤ ਸੀ ਅਤੇ ਫਿਲਮ ਦੇ ਸਾਰੇ ਕਲਾਕਾਰ ਵੀ ਇਸ ਲਈ ਖੁਸ਼ ਸਨ। ਉਹ ਲੋਕ ਵੱਖਰੇ ਤਰੀਕੇ ਨਾਲ ਤਹਿ-ਦਿਲੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ 2 ਡਿਗਰੀ ਤੋਂ ਲੈ ਕੇ 45 ਡਿਗਰੀ ਤਾਪਮਾਨ ਤੱਕ ਦੀ ਲੋਕੇਸ਼ਨ 'ਤੇ ਸ਼ੂਟਿੰਗ ਕੀਤੀ ਪਰ ਹਾਲੀਵੁੱਡ ਕਲਾਕਾਰਾਂ ਨੇ ਸਾਰੇ ਹਾਲਾਤ 'ਚ ਢਲ ਕੇ ਆਪਣੀ ਸਰਬੋਤਮ ਪੇਸ਼ਕਾਰੀ ਦਿੱਤੀ।

Tags: Arbaaz KhanJeena Isi Ka Naam HaiInternationalਅਰਬਾਜ਼ ਖਾਨ ਜੀਨਾ ਇਸੀ ਕਾ ਨਾਮ ਹੈ