FacebookTwitterg+Mail

ਅਰਬਾਜ਼ ਦੀ 'ਜੀਨਾ ਇਸੀ ਕਾ ਨਾਮ ਹੈ' ਦਾ ਟ੍ਰੇਲਰ ਹੋਇਆ ਰਿਲੀਜ਼, ਐਕਸ਼ਨ ਅਤੇ ਰੋਮਾਂਸ ਦਾ ਲਾਇਆ ਖੂਬ ਤੜਕਾ

14 February, 2017 09:14:08 AM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦੀ ਆਉਣ ਵਾਲੀ ਫਿਲਮ 'ਜੀਨਾ ਇਸੀ ਕਾ ਨਾਮ' ਨੂੰ ਲੈ ਕੇ ਕਾਫੀ ਚਰਚਾ ਹੈ। ਅਰਬਾਜ਼ ਖਾਨ ਦੀ ਇਸ ਫਿਲਮ ਦਾ ਹਾਲੀਆ 'ਚ ਟ੍ਰੇਲਰ ਲਾਂਚ ਹੋਇਆ ਹੈ। ਇਸ ਫਿਲਮ ਦੇ ਟ੍ਰੇਲਰ 'ਚ ਐਕਸ਼ਨ, ਰੋਮਾਂਸ ਅਤੇ ਥ੍ਰਿਲਰ ਦਾ ਭਰਪੂਰ ਤੜਕਾ ਲਾਇਆ ਗਿਆ ਹੈ। ਇਸ ਫਿਲਮ 'ਚ ਅਰਬਾਜ਼ ਤੋਂ ਇਲਾਵਾ ਹਿਮਾਂਸ਼ ਕੋਹਲੀ, ਮੰਜਰੀ ਫੜਨਿਸ, ਪ੍ਰੇਮ ਚੋਪੜਾ, ਆਸ਼ੁਤੋਸ਼ ਰਾਣਾ ਮੁੱਖ ਭੂਮਿਕਾ 'ਚ ਹਨ। ਫਿਲਮਮੇਕਰ ਕੈਸ਼ਹਵ ਪਨਰੀਯ ਦੀ ਇਹ ਪਹਿਲੀ ਫਿਲਮ ਹੈ। ਉਨ੍ਹਾਂ ਦੀ ਇਹ ਫਿਲਮ 3 ਮਾਰਚ 2017 ਨੂੰ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ, ਫਿਲਮ ਦੇ ਨਿਰਦੇਸ਼ਕ ਕੇਸ਼ਵ ਪਨੇਰੀ ਨੇ ਕਿਹਾ ਕਿ, ਕੌਮਾਂਤਰੀ ਟੀਮ ਨਾਲ ਕੰਮ ਕਰਨਾ ਅਦਭੁਤ ਸੀ ਅਤੇ ਫਿਲਮ ਦੇ ਸਾਰੇ ਕਲਾਕਾਰ ਵੀ ਇਸ ਲਈ ਖੁਸ਼ ਸਨ। ਉਹ ਲੋਕ ਵੱਖਰੇ ਤਰੀਕੇ ਨਾਲ ਤਹਿ-ਦਿਲੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ 2 ਡਿਗਰੀ ਤੋਂ ਲੈ ਕੇ 45 ਡਿਗਰੀ ਤਾਪਮਾਨ ਤੱਕ ਦੀ ਲੋਕੇਸ਼ਨ 'ਤੇ ਸ਼ੂਟਿੰਗ ਕੀਤੀ ਪਰ ਹਾਲੀਵੁੱਡ ਕਲਾਕਾਰਾਂ ਨੇ ਸਾਰੇ ਹਾਲਾਤ 'ਚ ਢਲ ਕੇ ਆਪਣੀ ਸਰਬੋਤਮ ਪੇਸ਼ਕਾਰੀ ਦਿੱਤੀ।

Tags: Arbaaz KhanJeena Isi Ka Naam HaiTrailerHimansh KohliManjari PhadnisPrem ChopraAshutosh Ranaਅਰਬਾਜ਼ ਖਾਨਜੀਨਾ ਇਸੀ ਕਾ ਨਾਮ ਹੈ