FacebookTwitterg+Mail

Video : ਟਾਈਗਰ ਸ਼ਰਾਫ ਦੀ ਪ੍ਰੇਮਿਕਾ ਨੇ ਇੰਸਟਾਗ੍ਰਾਮ 'ਤੇ ਲਾਇਆ ਹੌਟ ਡਾਂਸ ਦਾ ਤੜਕਾ, ਵਾਇਰਲ ਹੋਈ ਵੀਡੀਓ

11 February, 2017 11:30:53 AM
ਮੁੰਬਈ— ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਪ੍ਰੇਮਿਕਾ ਦਿਸ਼ਾ ਪਟਾਨੀ ਹੁਣ ਆਪਣੇ ਅਭਿਨੈ ਅਤੇ ਡਾਂਸ ਦੇ ਦਮ 'ਤੇ ਬਾਲੀਵੁੱਡ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਪਹਿਲਾਂ 'ਐੱਮ. ਐੱਸ. ਧੋਨੀ. ਦੀ ਬਾਇਓਪਿਕ' 'ਚ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਖੁਸ਼ ਕਰ ਚੁੱਕੀ ਹੈ ਅਤੇ ਹੁਣ ਉਸ ਨੇ ਚੈਕੀ ਚੈਨ ਦੀ ਫਿਲਮ 'ਕੁੰਗ ਫੂ ਯੋਗ' 'ਚ ਆਪਣੇ ਮਾਰਸ਼ਲ ਆਟਰਸ ਦੇ ਜਰੀਏ ਲੋਕਾਂ ਨੂੰ ਹੈਰਾਨ ਕਰਨ 'ਚ ਕੋਈ ਕਸਰ ਨਹੀਂ ਛੱਡੀ। ਕੁਝ ਦਿਨ ਪਹਿਲਾਂ ਦਿਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
Click On The Link To See Video www.instagram.com/p/BPwbOnEhqAr/
ਜ਼ਿਕਰਯੋਗ ਹੈ ਕਿ, ਇਸ ਵੀਡੀਓ 'ਚ ਦਿਸ਼ਾ ਆਪਣੇ ਡਾਂਸ ਟ੍ਰੇਨਰ ਨਾਲ ਡਾਂਸ ਅਭਿਆਸ ਕਰਦੀ ਨਜ਼ਰ ਆ ਰਹੀ ਹੈ, ਜਿਸ 'ਚ ਉਸ ਦੇ ਮੂਵਸ ਨਾਲ ਲੋਕਾਂ ਦਾ ਜਿੱਤ ਦੀ ਨਜ਼ਰ ਆ ਰਹੀ ਹੈ। ਦਿਸ਼ਾ ਦੇ ਇਸ ਡਾਂਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਇਸ ਵੀਡੀਓ ਨੂੰ ਹੁਣ ਤੱਕ 99 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਦਿਸ਼ਾ ਪਟਾਨੀ ਦਾ ਇਹ ਡਾਂਸ ਵੀਡੀਓ ਲੋਕਾਂ ਨੂੰ ਕਿੰਨਾਂ ਪਸੰਦ ਆ ਰਿਹਾ ਹੈ।


Tags: Disha PataniTiger ShroffInstagramdance videoਦਿਸ਼ਾ ਪਟਾਨੀਇੰਸਟਾਗ੍ਰਾਮ