FacebookTwitterg+Mail

TRAILER OUT: ਐਕਸ਼ਨ ਕੁਈਨ ਤਾਪਸੀ ਦਾ ਦਿਖਿਆ ਕਮਾਲ, ਅਕਸ਼ੇ 'ਤੇ ਵੀ ਦਿਖੀ ਭਾਰੀ

14 February, 2017 11:53:14 AM
ਨਵੀਂ ਦਿੱਲੀ- ਤਾਪਸੀ ਪਨੂੰ ਅਤੇ ਅਕਸ਼ੇ ਕੁਮਾਰ ਦੀ ਫਿਲਮ 'ਨਾਮ ਸ਼ਬਾਨਾ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਟਰੇਲਰ ਐਕਸ਼ਨ ਨਾਲ ਭਰਪੂਰ ਹੈ ਅਤੇ ਇਸ ਟਰੇਲਰ 'ਚ ਫਿਲਮ ਦੀ ਅਦਾਕਾਰਾ ਤਾਪਸੀ ਪਨੂੰ ਦਾ ਦਮਦਾਰ ਐਕਸ਼ਨ ਦੇਖਣ ਨੂੰ ਮਿਲੇਗਾ। ਇਸ ਟਰੇਲਰ ਨੂੰ ਦੇਖ ਕੇ ਇਹੀਂ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ ਕਿਸੇ ਅਦਾਕਾਰ ਦੀ ਨਹੀਂ ਸਗੋਂ ਇਸ ਐਕਸ਼ਨ ਅਦਾਕਾਰਾ ਦੀ ਫਿਲਮ ਹੈ। ਅਕਸ਼ੇ ਕੁਮਾਰ ਟਰੇਲਰ ਦੇ ਆਖਿਰ ਦੇ ਕੁਝ ਸੈਕਿੰਡ 'ਚ ਦਿਖਾਈ ਦੇ ਰਹੇ ਹਨ। ਵਰਨਾ ਪੂਰੇ ਟਰੇਲਰ 'ਚ ਤਾਪਸੀ ਪਨੂੰ ਹੀ ਛਾਈ ਹੋਈ ਹੈ। ਤਾਪਸੀ ਅਤੇ ਅਕਸ਼ੇ ਦੇ ਇਲਾਵਾ ਇਸ ਫਿਲਮ 'ਚ ਅਨੁਪਮ ਖੇਰ, ਮਨੋਜ ਵਾਜਪੇਈ ਅਤੇ ਡੈਨੀ ਡੇਂਜੋਗਪਾ ਨਜ਼ਰ ਆਉਣਗੇ ਦੱਸ ਦਈਏ ਕਿ ਇਹ ਫਿਲਮ 2015 'ਚ ਆਈ ਫਿਲਮ 'ਬੇਬੀ' ਦਾ ਸੀਕੁਅਲ ਹੈ। 'ਬੇਬੀ' 'ਚ ਵੀ ਤਾਪਸੀ ਨਜ਼ਰ ਆਈ ਸੀ।
ਟਰੇਲਰ 'ਚ ਦਿਖਾਇਆ ਗਿਆ ਹੈ ਕਿ ਤਾਪਸੀ ਯਾਨਿ ਸ਼ਬਾਨਾ ਨਾਲ ਕੋਈ ਘਟਨਾ ਵਾਪਰਦੀ ਹੈ, ਜਿਸ ਦੇ ਬਾਅਦ ਉਹ ਏਜੰਟ ਦੇ ਰੂਪ 'ਚ ਟਰੇਨਿੰਗ ਲੈਂਦੀ ਹੈ। ਅਕਸ਼ੇ ਪਹਿਲੇ ਹੀ ਇਸ ਫਿਲਮ ਨੂੰ ਲੈ ਕੇ ਦਾਅਵਾ ਕਰ ਚੁੱਕੇ ਹਨ ਕਿ ਇਹ ਫਿਲਮ ਬਾਲੀਵੁੱਡ 'ਚ ਇਕ ਨਵਾਂ ਤਜ਼ੁਰਬਾ ਹੋਵੇਗਾ, ਸਾਰੇ ਹੈਰਾਨ ਹੋਣ ਲਈ ਤਿਆਰ ਹੋ ਜਾਓ।

Tags: Taapsee Pannu Akshay Kumar Naam Shabana trailerਤਾਪਸੀ ਪਨੂੰ ਅਕਸ਼ੇ ਕੁਮਾਰ

About The Author

Anuradha Sharma

Anuradha Sharma is News Editor at Jagbani.