FacebookTwitterg+Mail

ਸ਼ੈਰੀ ਮਾਨ ਇਕ ਵਾਰ ਫਿਰ ਛਾਇਆ ਦਰਸ਼ਕਾਂ 'ਚ ਆਪਣੇ ਨਵੇਂ ਗੀਤ 'ਸ਼ਾਦੀ ਡੌਟ ਕੌਮ' ਨਾਲ!

11 February, 2017 02:29:34 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਸ਼ੈਰੀ ਮਾਨ 'ਯਾਰ ਅਣਮੁੱਲੇ' ਗੀਤ ਨਾਲ ਚਰਚਾ ਆਇਆ ਸੀ ਅਤੇ ਇਨ੍ਹੀ ਦਿਨੀਂ ਆਪਣੇ ਨਵੇਂ ਗੀਤ 'ਸ਼ਾਦੀ ਡੌਟ ਕੌਮ' ਨੂੰ ਲੈ ਕੇ ਚਰਚਾ 'ਚ ਹੈ। ਸ਼ੈਰੀ ਮਾਨ ਦਾ ਇਹ ਗੀਤ 7 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਰਵੀ ਰਾਜ ਨੇ ਲਿਖਿਆ ਹੈ ਅਤੇ ਮਿਊਜ਼ਿਕ ਲੇਬਲ ਟੀ-ਸੀਰੀਜ਼ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਓਨਲੀ ਜਸ਼ਨ ਵੱਲੋਂ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ, ਸ਼ੈਰੀ ਮਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਡੂੰਘੀ ਪਛਾਣ ਬਣਾਈ ਹੈ। ਸ਼ੈਰੀ ਮਾਨ ਦੇ ਸਾਰਿਆਂ ਗੀਤਾਂ ਨੂੰ ਸੋਰਤਿਆਂ ਦਾ ਕਾਫੀ ਪਿਆਰ ਮਿਲਿਆ ਹੈ। ਸ਼ੈਰੀ ਮਾਨ ਦੇ ਨਵਾਂ ਗੀਤ 'ਸ਼ਾਦੀ ਡੌਟ ਕੌਮ' 3 ਮਿੰਟ 49 ਸੈਕਿੰਡ ਦਾ ਹੈ। ਇਸ ਗੀਤ ਨੂੰ ਹੁਣ ਤੱਕ 23,58,490 ਵਿਊਜ਼ ਮਿਲ ਚੁੱਕੇ ਹਨ। ਇਹ ਗੀਤ 3 ਮਿੰਟ 49 ਸੈਕਿੰਡ ਦਾ ਹੈ।

Tags: Sharry MannShaadi Dot ComT SeriesRavi Rajਸ਼ੈਰੀ ਮਾਨਸ਼ਾਦੀ ਡੌਟ ਕੌਮ