FacebookTwitterg+Mail

ਪੁਨੀਤ ਗੁਲਾਟੀ ਦੇ ਗੀਤ 'ਖਵਾਬ' ਦਾ ਫਰਸਟ ਲੁੱਕ ਪੋਸਟਰ ਹੋਇਆ ਰਿਲੀਜ਼

first look poster of puneet gulati upcoming song khwaab
11 February, 2017 12:38:01 PM
ਜਲੰਧਰ— ਹਿੰਦੀ ਗਾਇਕ ਪੁਨੀਤ ਗੁਲਾਟੀ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ 'ਖਵਾਬ' ਦਾ ਫਰਸਟ ਲੁੱਕ ਪੋਸਟਰ ਸਾਹਮਣੇ ਆ ਗਿਆ ਹੈ। ਗੀਤ ਦਾ ਟੀਜ਼ਰ 16 ਫਰਵਰੀ ਨੂੰ ਰਿਲੀਜ਼ ਹੋਵੇਗਾ ਤੇ ਕੁਝ ਦਿਨਾਂ ਅੰਦਰ ਪੂਰਾ ਗੀਤ ਵੀ ਰਿਲੀਜ਼ ਹੋ ਜਾਵੇਗਾ। ਜ਼ਿਕਰਯੋਗ ਹੈ ਕਿ 'ਖਵਾਬ' ਗੀਤ ਦੇ ਬੋਲ ਖੁਦ ਪੁਨੀਤ ਗੁਲਾਟੀ ਨੇ ਹੀ ਲਿਖੇ ਹਨ। ਇਸ ਗੀਤ ਦਾ ਸੰਗੀਤ ਵਿਕਟਰ ਕੰਬੋਜ਼ ਨੇ ਦਿੱਤਾ ਹੈ।
ਵੀਡੀਓ ਨਿਰਦੇਸ਼ਨ ਗੁਰਪ੍ਰੀਤ ਵਜ਼ੀਰ ਵਲੋਂ ਕੀਤਾ ਗਿਆ ਹੈ। ਪੁਨੀਤ ਗੁਲਾਟੀ ਦੇ ਆਪੋਜ਼ਿਟ ਇਸ ਗੀਤ 'ਚ ਤਾਹਾਨ ਲਿਊ ਫਿਮੇਲ ਲੀਡ ਹੈ। ਗੀਤ ਦੀ ਸ਼ੂਟਿੰਗ ਮੈਲਬੌਰਨ ਦੀਆਂ ਖੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਰੋਮਾਂਟਿਕ ਟੇਸਟ ਵਾਲਾ ਇਹ ਗੀਤ ਦਰਸ਼ਕਾਂ ਦਾ ਦਿਲ ਜਿੱਤਣ 'ਚ ਜ਼ਰੂਰ ਸਫਲ ਹੋਵੇਗਾ।

Tags: Puneet Gulati Khwaab Victor Kamboz Tahan Lew ਪੁਨੀਤ ਗੁਲਾਟੀ ਖਵਾਬ ਵਿਕਟਰ ਕੰਬੋਜ਼