FacebookTwitterg+Mail

ਸਲਮਾਨ ਅਤੇ ਪੀ. ਐੱਮ. ਮੋਦੀ ਦਾ ਤੋੜਿਆ ਇਸ ਲੜਕੀ ਨੇ ਰਿਕਾਰਡ

salman khan
11 February, 2017 03:16:12 PM
ਮੁੰਬਈ— ਟਵਿੱਟਰ 'ਤੇ ਇਕ ਲੜਕੀ ਦਾ ਟਵੀਟ ਬਾਲੀਵੁੱਡ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਦੇ ਰਿਕਾਰਡ ਨੂੰ ਤੋੜ ਚੁੱਕਾ ਹੈ। ਟਵਿੱਟਰ 'ਤੇ @candinam ਹੈਂਡਲ ਨਾਲ ਨਮਰਤਾ ਨੇ ਟਵੀਟ ਕੀਤਾ, ''ਆਪਣੇ ਅਕਸ ਤੋਂ 10 ਸਾਲ ਬਾਅਦ ਦੀ ਗੱਲ ਉਸ ਨੇ ਪੁੱਛੀ, ਮਿਸ ਜਾਂ ਮਿਸੇਜ਼। ਮੈਂ ਜਵਾਬ ਦਿੱਤਾ, ਡਾਕਟਰ''। ਤੁਹਾਨੂੰ ਇਸ ਟਵੀਟ 'ਚ ਭਾਵੇਂ ਹੀ ਕੁਝ ਖਾਸ ਨਜ਼ਰ ਨਾ ਆਵੇ ਪਰ ਇਹ ਟਵੀਟ 40 ਘੰਟਿਆਂ 'ਚ ਕਰੀਬ 96 ਹਜ਼ਾਰ ਵਾਰ ਰੀ-ਟਵੀਟ ਕੀਤਾ ਜਾ ਚੁੱਕਾ ਹੈ। ਸਭ ਤੋਂ ਦਿਲਚਸਪ ਹੈ ਕਿ ਇਹ ਟਵੀਟ ਨਮਰਤਾ ਦੱਤਾ ਨੇ @thescribstories ਤੋਂ ਕਾਪੀ ਪੇਸਟ ਕੀਤਾ ਸੀ।
ਟਵੀਟ 'ਤੇ ਗਾਲੀਗਲੌਚ ਦਾ ਹੁਣ ਹੋਵੇਗਾ ਇਲਾਜ...
ਸ਼ੁਰੂ 'ਚ ਤਾਂ ਉਹ ਇਸ ਨੂੰ ਆਪਣਾ ਦੱਸ ਰਹੀ ਸੀ ਪਰ ਬਾਅਦ 'ਚ ਇਹ ਕਬੂਲ ਕੀਤਾ ਕਿ ਇਹ ਲਾਈਨ ਉਸ ਨੇ ਕਿਤੋਂ ਕਾਪੀ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ 'ਚ ਕਈ ਟਵੀਟ ਹਨ, ਜੋ ਸਭ ਤੋਂ ਜ਼ਿਆਦਾ ਵਾਰ ਰੀ-ਟਵੀਟ ਹੋਏ ਸਨ, ਉਨ੍ਹਾਂ 'ਚੋਂ ਇਕ ਸ਼ਾਹਰੁਖ ਖਾਨ ਦਾ ਟਵੀਟ ਸੀ। ਸ਼ਾਹਰੁਖ ਦੀ ਗਾਇਕ ਜਾਯਨ ਮਲਿਕ ਨਾਲ ਸੈਲਫੀ ਨੂੰ ਕਰੀਬ 1 ਲੱਖ 51 ਹਜ਼ਾਰ ਵਾਰ ਰੀ-ਟਵੀਟ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲਮਾਨ ਖਾਨ ਦਾ ਟਵੀਟ...
ਸਾਲ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ 'ਚ ਜਿੱਤਣ ਤੋਂ ਬਾਅਦ ਚੰਗੇ ਦਿਨਾਂ ਦੇ ਆਉਣ ਨੂੰ ਲੈ ਕੇ, ਜੋ ਟਵੀਟ ਕੀਤਾ ਸੀ, ਉਹ 90 ਹਜ਼ਾਰ ਵਾਰ ਰੀ-ਟਵੀਟ ਹੋਇਆ ਸੀ। ਦੂਜੇ ਪਾਸੇ ਸਲਮਾਨ ਖਾਨ ਦੇ ਇਕ ਟਵੀਟ ਨੂੰ ਕਰੀਬ 45 ਹਜ਼ਾਰ ਰੀ-ਟਵੀਟ ਕੀਤਾ ਗਿਆ ਸੀ। ਇਹ ਭਾਰਤ ਦੇ ਟਵਿੱਟਰ ਦਾ ਹੈ।

Tags: Salman KhanNarendra ModiNamratatweet recordਸਲਮਾਨ ਖਾਨਪੀ ਐੱਮ ਮੋਦੀ