FacebookTwitterg+Mail

ਇਕ 'Clothing brands' 'ਤੇ ਭੜਕਿਆ ਰਿਤਿਕ ਰੋਸ਼ਨ, ਵਜ੍ਹਾ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ

    1/2
11 February, 2017 03:47:10 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਰਿਤਿਕ ਰੋਸ਼ਨ ਨੇ ਹਾਲੀਆ 'ਚ ਇਕ 'Clothing brands' ਨੂੰ ਲੱਤ ਮਾਰੀ ਹੈ। ਕਪੜਿਆਂ ਨੂੰ ਲੱਤ ਮਾਰਨ ਦਾ ਕਾਰਨ ਸੀ, ਉਸ ਦੇ ਬੱਚਿਆਂ ਦੀ ਬਿਨ੍ਹਾਂ ਪੁੱਛੇ ਤਸਵੀਰ ਦੀ ਵਰਤੋ ਕਰਨਾ। ਅਸਲ 'ਚ ਹਾਲ ਹੀ 'ਚ ਕਲੋਦਿੰਗ ਬ੍ਰਾਂਡ ਨੇ ਰਿਤਿਕ ਤੋਂ ਪੁੱਛੇ ਬਿਨ੍ਹਾਂ ਹੀ ਉਸ ਦੇ ਬੱਚਿਆਂ ਦੀ ਤਸਵੀਰ ਦਾ ਇਸਤੇਮਾਲ ਕੀਤਾ ਸੀ। ਅਜਿਹੇ 'ਚ ਰਿਤਿਕ ਰੋਸ਼ਨ ਦੇ ਬੇਟੇ ਰਿਦਾਨ ਅਤੇ ਰਿਹਾਨ ਦੀ ਤਸਵੀਰ ਦਾ ਬਿਨਾਂ ਪੁੱਛੇ ਸੇਲ ਲਈ ਵਰਤੇ ਜਾਣ 'ਤੇ ਰਿਤਿਕ ਰੋਸ਼ਨ ਨੂੰ ਕਾਫੀ ਗੁੱਸਾ ਆਇਆ ਅਤੇ ਉਹ ਭੜਕ ਗਿਆ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਆਪਣਾ ਗੁੱਸਾ ਜ਼ਾਹਰ ਕੀਤਾ।
ਜ਼ਿਕਰਯੋਗ ਹੈ ਕਿ, ਰਿਤਿਕ ਰੋਸ਼ਨ ਟਵੀਟ ਕੀਤਾ, ''Dear... I dont wear u, neither do my kids endorse u.If u hv lost ur spine I hv a great team 2help u find it.Please (hil)figure urself out।'' ਬੇਟੇ ਰਿਦਾਨ ਅਤੇ ਰਿਹਾਨ ਨਾਲ ਵਾਲੀ ਇਹ ਤਸਵੀਰ ਇਕ ਫੋਟੋਸ਼ੂਟ ਦੌਰਾਨ ਦੀ ਹੈ। ਜਿਸ ਨੂੰ ਹਾਲੀਆ 'ਚ ਰਿਤਿਰ ਰੋਸ਼ਨ ਨੇ ਇਕ ਮੈਗਜ਼ੀਨ ਲਈ ਕਰਵਾਇਆ ਸੀ।

Tags: Hrithik RoshanClothing brandHrehaanHridhaanਰਿਤਿਕ ਰੋਸ਼ਨਰਿਦਾਨਰਿਹਾਨ