FacebookTwitterg+Mail

'ਦਿ ਵਾਇਸ ਇੰਡੀਆ ਸੀਜ਼ਨ 2' ਦੇ ਟੌਪ 'ਚ ਸ਼ਾਮਲ ਹੋਏ ਪੰਜਾਬ ਦੇ ਪਰਖਜੀਤ ਸਿੰਘ

11 February, 2017 04:18:49 PM
ਮੁੰਬਈ- ਅਕਸਰ ਲੋਕ ਕਹਿੰਦੇ ਹਨ ਕਿ ਮੁਸ਼ਕਲ ਰਸਤਿਆਂ ਤੋਂ ਗੁਜ਼ਰ ਕੇ ਹੀ ਕਈ ਵਾਰ ਖੂਬਸੂਰਤ ਮੰਜ਼ਿਲ ਮਿਲਦੀ ਹੈ। ਅਜਿਹਾ ਹੀ ਕੁਝ ਕਰ ਦਿਖਾਇਆ ਹੈ &TV ਦੇ 'ਦਿ ਵਾਇਸ ਇੰਡੀਆ ਸੀਜ਼ਨ 2' 'ਚ ਪਰਖਜੀਤ ਸਿੰਘ ਨੇ।
ਦੱਸ ਦਈਏ ਕਿ ਸੰਗਰੂਰ ਤੋਂ ਆਇਆ ਇਹ ਪੰਜਾਬੀ ਮੁੰਡਾ ਪਿਛਲੇ 9 ਸਾਲ ਤੋਂ ਯਾਸੀਨ ਦਰਬਾਰ ਤੋਂ ਸੰਗੀਤ ਸਿਖ ਰਿਹਾ ਹੈ। ਸੰਗੀਤ ਜਗਤ 'ਚ ਵੱਡਾ ਨਾਂ ਕਮਾਉਣਾ ਉਨ੍ਹਾਂ ਦਾ ਸੁਪਨਾ ਹੈ। ਇਸ ਸ਼ੋਅ 'ਚ ਪਰਖਜੀਤ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ਅਤੇ ਸੰਗੀਤਕਾਰ ਸਲੀਮ ਦਾ ਮਾਰਗਦਰਸ਼ਨ ਮਿਲਿਆ ਹੈ। ਅਜਿਹਾ ਲੱਗਦਾ ਹੈ ਕਿ ਇਸ ਯੁਵਾ ਗਾਇਕ ਨੂੰ ਪਿੱਛੇ ਮੁੜ ਕੇ ਦੇਖਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਆਪਣੀ ਬੇਮਿਸਾਲ ਪਰਫਾਰਮੇਂਸ ਨਾਲ ਟੌਪ 12 'ਚ ਜਗ੍ਹਾਂ ਬਣਾ ਲਈ ਹੈ। ਪਰਖਜੀਤ ਨੇ ਰਿਹਰਸਲ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਲਈ ਹੈ ਅਤੇ ਉਹ ਚੰਡੀਗੜ੍ਹ ਆਪਣੇ ਸ਼ੁਭਚਿੰਤਕਾਂ ਨੂੰ ਮਿਲਣ ਗਏ ਹਨ। ਚੰਡੀਗੜ੍ਹ ਪੁੱਜਦੇ ਪਰਖਜੀਤ ਨੇ ਕਿਹਾ ਹੈ,''ਇਹ ਇਕ ਖੂਬਸੂਰਤ ਸ਼ਹਿਰ ਹੈ ਅਤੇ ਮੈਂ ਇੱਥੇ ਦੋਸਤਾਂ ਨਾਲ ਹਾਂ। ਮੈਂ ਜ਼ਿਆਦਾ ਸਮਾਂ ਸੈਕਟਰ 17 'ਚ ਬਿਤਾਇਆ ਹੈ। 'ਦਿ ਵਾਇਸ ਇੰਡੀਆ ਸੀਜ਼ਨ 2' ਬਹੁਤ ਹੀ ਬੇਹਤਰੀਨ ਅਨੁਭਵ ਹੈ ਅਤੇ ਨਿਸ਼ਚਿਤ ਤੌਰ 'ਤੇ ਮੇਕੇ ਕਰਿਅਰ ਦਾ ਮਹੱਤਵਪੂਰਨ ਪੜਾਅ ਵੀ।''


Tags: The Voice India Season 2 Punjab parakh jeet singhTop 12 ਦਿ ਵਾਇਸ ਇੰਡੀਆ ਸੀਜ਼ਨ 2 ਪਰਖਜੀਤ ਸਿੰਘ

About The Author

Anuradha Sharma

Anuradha Sharma is News Editor at Jagbani.