FacebookTwitterg+Mail

ਸੋਹੇਲ ਨੇ ਅਭਿਨੇਤਰੀ ਨਾਲ ਨਾਂ ਜੁੜਨ ਦੀ ਝੂਠੀ ਖਬਰ ਨੂੰ ਲੈ ਕੇ ਤੋੜੀ ਚੁੱਪੀ, ਕਿਹਾ...!

sohail khan
11 February, 2017 04:23:28 PM
ਮੁੰਬਈ— ਬਾਲੀਵੁੱਡ ਦੀ ਇਕ ਅਭਿਨੇਤਰੀ ਨਾਲ ਨਾਂ ਜੁੜਨ 'ਤੇ ਅਭਿਨੇਤਾ ਅਤੇ ਨਿਰਮਾਤਾ ਸੋਹੇਲ ਖਾਨ ਨੇ ਚੁੱਪੀ ਤੋੜਦੇ ਹੋਏ ਕਿਹਾ, ''ਮੇਰਾ ਪਰਿਵਾਰ ਸੱਚ ਜਾਣਦਾ ਹੈ ਅਤੇ ਇਸ ਤੋਂ ਉਹ ਪ੍ਰਭਾਵਿਤ ਨਹੀਂ ਹੁੰਦੇ।'' ਅਰਬਾਜ਼ ਖਾਨ ਅਤੇ ਮਲਾਇਕਾ ਅਰੋੜਾ ਖਾਨ ਦਾ ਵਿਆਹ ਖਰਾਬ ਦੌਰ 'ਚੋਂ ਗੁਜਰਨ ਤੋਂ ਬਾਅਦ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ, ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖਾਨ ਅਤੇ ਉਸ ਦੀ ਪਤਨੀ ਸੀਮਾ ਖਾਨ ਵੀ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਥਿਤ ਤੌਰ 'ਤੇ ਪਰੇਸ਼ਾਨੀਆਂ ਦਾ ਸਾਹਮਣੇ ਕਰ ਰਹੇ ਹਨ। ਸੋਹੇਲ ਤੋਂ ਪੁੱਛਿਆ ਗਿਆ ਕਿ, ਅਫਵਾਹਾਂ ਪਰਿਵਾਰ ਜਾਂ ਕਿਸੇ ਦੇ ਰਿਸ਼ਤਿਆਂ 'ਤੇ ਅਸਰ ਪਾਉਂਦੀਆਂ ਹਨ ਤਾਂ ਉਨ੍ਹਾਂ ਨੇ ਜਵਾਬ 'ਚ ਕਿਹਾ, ''ਮੇਰਾ ਪਰਿਵਾਰ ਜਾਣਦਾ ਹੈ ਕਿ, ਇਹ ਸੱਚ ਨਹੀਂ ਹੈ ਤਾਂ ਇਹ ਕਿਵੇਂ ਕਿਸੇ ਨੂੰ ਪ੍ਰਭਾਵਿਤ ਕਰਦੀ ਹੈ।'' ਉਨ੍ਹਾਂ ਨੇ ਕਿਹਾ, ''ਜਿਵੇਂ ਤੁਸੀਂ ਕਿਹਾ ਕਿ ਇਹ ਅਫਵਾਹ ਹੈ ਤਾਂ ਇਸ 'ਤੇ ਕੀ ਤਰਜੀਹ ਦਿੱਤੀ ਜਾਵੇ।''
ਜ਼ਿਕਰਯੋਗ ਹੈ ਕਿ, ਸੋਹੇਲ ਖਾਨ ਬੱਚਿਆਂ ਦੇ ਕਾਮੇਡੀ ਰਿਐਲਿਟੀ ਸ਼ੋਅ 'ਛੋਟੇ ਮਿਆ' ਦੇ 4 ਸੀਜ਼ਨ 'ਚ ਜੱਜ ਦੇ ਤੌਰ 'ਤੇ ਨਜ਼ਰ ਆਉਣਗੇ। ਇਹ ਰਿਐਲਿਟੀ ਟੀ. ਵੀ. ਸ਼ੋਅ 18 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ।

Tags: Sohail KhanSeema KhanSalman KhanArbaaz KhanMalaika Arora Khanਸੋਹੇਲ ਖਾਨਸਲਮਾਨ ਖਾਨ