FacebookTwitterg+Mail

ਇਕ ਧਮਾਕੇਦਾਰ ਸੀਕੁਅਲ ਤੇ ਸ਼ਾਨਦਾਰ ਰੀਮੇਕ...ਤੁਸੀਂ ਵੀ ਸੁਣੋ 'ਤੱਮਾ ਤੱਮਾ ਅਗੇਨ' ਗੀਤ

11 February, 2017 04:23:31 PM
ਨਵੀਂ ਦਿੱਲੀ- ਆਲੀਆ ਭੱਟ ਅਤੇ ਵਰੁਣ ਧਵਨ ਸਟਾਰਰ 'ਬਦਰੀਨਾਥ ਕੀ ਦੁਲਹਨੀਆ' ਦਾ ਦੂਜਾ ਗੀਤ 'ਤੱਮਾ ਤੱਮਾ ਅਗੇਨ' ਰਿਲੀਜ਼ ਹੋ ਗਿਆ ਹੈ। ਗੀਤ 'ਚ ਆਲੀਆ ਅਤੇ ਵਰੁਣ ਇਕੱਠੇ ਹਨ। ਦਰਅਸਲ, ਇਹ ਗੀਤ 1989 ਦੀ ਫਿਲਮ 'ਥਾਣੇਦਾਰ' ਦਾ ਹੈ। ਇਹ ਗੀਤ ਮਾਧੁਰੀ ਅਤੇ ਸੰਜੇ ਦੱਤ 'ਤੇ ਫਿਲਮਾਇਆ ਗਿਆ ਸੀ। ਇਸ ਦਾ ਰੀਮੇਕ 'ਬਦਰੀਨਾਥ ਦੀ ਦੁਲਹਨੀਆ' 'ਚ ਫਿਲਮਾਇਆ ਗਿਆ ਹੈ। 'ਬਦਰੀਨਾਥ ਕੀ ਦੁਲਹਨੀਆ' ਧਰਮਾ ਪ੍ਰੋਡਕਸ਼ਨ ਦਾ ਅਗਲਾ ਪ੍ਰੋਜੈਕਟ ਅਤੇ ਫਿਲਮ ਦਾ ਇਹ ਗੀਤ ਧੂਮ ਮਚਾਉਣ ਲਈ ਆ ਚੁੱਕਿਆ ਹੈ।
ਇਹ ਫਿਲਮ 10 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਪਹਿਲੇ ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਮਾਧੁਰੀ ਦੀਕਸ਼ਿਤ ਨਾਲ ਇਕ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ 'ਚ ਵਰੁਣ ਧਵਨ ਵੀ ਸਨ। ਵੀਡੀਓ 'ਚ ਮਾਧੁਰੀ ਦਰਸ਼ਕਾਂ ਨੂੰ ਦੱਸ ਰਹੀ ਸੀ,''ਤੱਮਾ-ਤੱਮਾ ਦੇ ਗੀਤ 'ਤੇ ਕਿਵੇਂ ਨੱਚਿਆ ਜਾਵੇ।'' ਇਸ ਦੇ ਪਹਿਲੇ ਫਿਲਮ ਦਾ ਟਾਈਟਰ ਟ੍ਰੈਕ ਰਿਲੀਜ਼ ਕੀਤਾ ਗਿਆ ਸੀ। ਗੀਤ ਨੂੰ 1 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਵਲੋਂ ਦੇਖਿਆ ਗਿਆ ਸੀ। ਦੱਸ ਦਈਏ ਕਿ ਹੁਣ ਫਿਲਮ ਦਾ ਦੂਜਾ ਗੀਤ ਵੀ ਜਲਦ ਹੀ ਪਾਰਟੀਆਂ ਅਤੇ ਵਿਆਹਾਂ ਦੀ ਜਾਨ ਬਣੇਗਾ।

Tags: Alia Bhatt Varun Dhawan tamma tamma Again Badrinath ki dulhania Instagramਆਲੀਆ ਭੱਟ ਵਰੁਣ ਧਵਨ

About The Author

Anuradha Sharma

Anuradha Sharma is News Editor at Jagbani.