FacebookTwitterg+Mail

ਸਾਲ ਦੀ ਦੂਜੀ 'Biggest Opener' ਬਣੀ ਅਕਸ਼ੈ ਦੀ 'ਜੌਲੀ. ਐੱਲ. ਐੱਲ. ਬੀ 2', ਪਹਿਲੇ ਦਿਨ ਕੀਤਾ ਇਨ੍ਹੇ ਕਰੋੜ ਦਾ ਕਾਰੋਬਾਰ

akshay kumar
11 February, 2017 04:52:50 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ 'ਜੌਲੀ. ਐੱਲ. ਐੱਲ. ਬੀ 2' ਨੇ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਹੈ। ਟ੍ਰੇਡ ਐਨਾਲਿਸਟ ਮੁਤਾਬਕ, ਅਕਸ਼ੈ ਦੀ ਇਸ ਫਿਲਮ ਨੇ ਪਹਿਲੇ ਦਿਨ ਅਰਥਾਤ ਬੀਤੇ ਸ਼ੁੱਕਰਵਾਰ ਨੂੰ ਭਾਰਤੀ ਬਾਕਸ ਆਫਿਸ 'ਤੇ 13.2 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਦਸ ਦਈਏ ਕਿ ਇਸ ਫਿਲਮ ਨੂੰ ਅਲੋਚਕਾ ਨੇ ਤਾਂ ਸਰਾਹਾ ਹੀ ਹੈ, ਦਰਸ਼ਕਾਂ ਵੀ ਇਸ ਦੀ ਪ੍ਰਸ਼ੰਸਾਂ ਕਰ ਰਹੇ ਹਨ। ਅਜਿਹੇ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਕੁਲੈਕਸ਼ਨ 'ਚ ਵਾਧਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ, 'ਜੌਲੀ. ਐੱਲ. ਐੱਲ. ਬੀ 2' ਇਸ ਸਾਲ ਦੀ ਹੁਣ ਤੱਕ ਦੀ ਦੂਜੀ ਬਿਗੇਸਟ ਓਪਨਰ ਸਾਬਿਤ ਹੋਈ ਹੈ। ਇਸ ਲਿਸਟ 'ਚ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਪਹਿਲਾਂ ਅਤੇ ਰਿਤਿਕ ਰੋਸ਼ਨ ਦੀ 'ਕਾਬਿਲ' ਦੂਜੇ ਸਥਾਨ 'ਤੇ ਹੈ। ਪਹਿਲੇ ਦਿਨ 'ਰਈਸ' ਨੇ 20.4 ਕਰੋੜ ਅਤੇ 'ਕਾਬਿਲ' ਨੇ 10.4 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।

Tags: Akshay KumarJolly LLB 2Biggest OpenerTrade Analystਅਕਸ਼ੈ ਕੁਮਾਰਟ੍ਰੇਡ ਐਨਾਲਿਸਟ