FacebookTwitterg+Mail

B'day Spcl: ਨਿਊਡ ਫੋਟੋਸ਼ੂਟ ਕਰਵਾ ਕੇ ਅਕਸਰ ਚਰਚਾ 'ਚ ਰਹੀ ਸ਼ਰਲਿਨ ਚੋਪੜਾ

    1/15
11 February, 2017 05:18:19 PM
ਮੁੰਬਈ- ਬਾਲੀਵੁੱਡ 'ਚ ਅਜਿਹੀਆਂ ਬਹੁਤ ਸਾਰੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀ ਖੂਬਸੂਰਤੀ ਅਤੇ ਹੌਟ ਫਿਗਰ ਨਾਲ ਦਰਸ਼ਕਾਂ ਦੇ ਦਿਲਾਂ 'ਚ ਇਕ ਖਾਸ ਥਾਂ ਬਣਾਈ ਹੈ। ਅਜਿਹਾ ਹੀ ਇਕ ਨਾਂ ਹੈ ਸ਼ਰਲਿਨ ਚੋਪੜਾ ਦਾ। ਬਾਲੀਵੁੱਡ ਦੀ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਦਾ ਅੱਜ ਜਨਮਦਿਨ ਹੈ। 11 ਫਰਵਰੀ 1984 ਨੂੰ ਪੈਦਾ ਹੋਈ ਸ਼ਰਲਿਨ ਹੈਦਰਾਬਾਦ ਦੀ ਰਹਿਣ ਵਾਲੀ ਹੈ। ਸ਼ਰਲਿਨ ਚੋਪੜਾ ਆਪਣੇ ਪ੍ਰਸ਼ੰਸਕਾਂ ਲਈ ਅਕਸਰ ਟਵਿੱਟਰ 'ਤੇ ਹੌਟ ਅਤੇ ਸੈਕਸੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਸੀ।
ਦੱਸ ਦਈਏ ਕਿ ਸ਼ਰਲਿਨ ਨੇ ਕਾਲੇਜ ਦੇ ਦੌਰਾਨ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੇ ਬਾਅਦ 2005 'ਚ ਉਸ ਨੇ 'ਟਾਈਮ ਪਾਸ' ਨਾਂ ਦੀ ਫ਼ਿਲਮ ਨਾਲ ਬੀ-ਟਾਊਨ 'ਚ ਐਂਟਰੀ ਕੀਤੀ, ਜੋ ਬੁਰੀ ਤਰ੍ਹਾਂ ਫਲਾਪ ਰਹੀ। ਫਿਰ ਯਸ਼ਰਾਜ ਬੈਨਰ ਲਈ ਉਸ ਨੇ ਕੰਮ ਕੀਤਾ ਪਰ ਗੱਲ ਨਹੀਂ ਬਣ ਪਾਈ। ਇਸ ਦੇ ਬਾਅਦ ਬਾਲੀਵੁੱਡ 'ਚ ਜਦੋਂ ਸ਼ਰਲਿਨ ਨਹੀਂ ਚੱਲੀ ਤਾਂ ਉਸ ਨੇ ਉਹ ਰਸਤਾ ਅਪਣਾਇਆ ਜੋ ਅਕਸਰ ਹਰ ਅਦਾਕਾਰਾਂ ਅਪਣਾਉਂਦੀਆਂ ਹਨ। ਸ਼ਰਲਿਨ ਚੋਪੜਾ ਸ਼ੋਅ 'ਬਿਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਸ਼ਰਲਿਨ ਚੋਪੜਾ ਫਿਲਮ 'ਕਾਮਸੂਤਰ ਥ੍ਰੀ ਡੀ' ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿ ਚੁੱਕੀ ਹੈ। ਇਸ ਫਿਲਮ 'ਚ ਸ਼ਰਲਿਨ ਚੋਪੜਾ ਦਾ ਬੋਲਡ ਰੂਪ ਦੇਖਣ ਨੂੰ ਮਿਲਿਆ ਸੀ ਜੋ ਕਿ ਇਕ ਐਡਲਟ ਫ਼ਿਲਮ ਹੈ।
ਅਜਿਹਾ ਕਿਹਾ ਜਾਂਦਾ ਹੈ ਕਿ ਸ਼ਰਲਿਨ ਜਦੋਂ ਵੀ ਖ਼ਬਰਾਂ 'ਚ ਆਉਂਦੀ ਹੈ ਤਾਂ ਗਲਤ ਟਿੱਪਣੀਆਂ ਕਾਰਨ ਹੀ ਆਉਂਦੀ ਹੈ। ਸਾਲ 2014 'ਚ ਉਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋਂ ਬਾਅਦ ਖੂਬ ਵਿਵਾਦ ਹੋਇਆ ਸੀ।

Tags: Sherlyn Chopra birthday kamasutra 3D nude photoshootਸ਼ਰਲਿਨ ਚੋਪੜਾ ਜਨਮਦਿਨ

About The Author

Anuradha Sharma

Anuradha Sharma is News Editor at Jagbani.