FacebookTwitterg+Mail

ਕਪਿਲ ਨੇ ਕੰਗਨਾ ਨਾਲ ਕੀਤਾ ਫਲਰਟ ਤਾਂ ਸ਼ਾਹਿਦ ਨੇ ਲੜਾਇਆ ਪੰਜਾ, ਦੇਖੋ ਤਸਵੀਰਾਂ

    1/10
11 February, 2017 05:17:58 PM
ਮੁੰਬਈ- ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਅਤੇ ਕੰਗਨਾ ਰਾਣੌਤ ਆਪਣੀ ਆਉਣ ਵਾਲੀ ਫਿਲਮ 'ਰੰਗੂਨ' ਦੇ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ 'ਚ ਪੁੱਜੇ। ਹਾਲਾਂਕਿ ਇਸ ਦੌਰਾਨ ਫਿਲਮ ਦੇ ਇਕ ਹੋਰ ਅਦਾਕਾਰ ਸੈਫ ਅਲੀ ਖਾਨ ਮੌਜੂਦ ਨਹੀਂ ਸਨ। ਸ਼ਾਹਿਦ ਜਿੱਥੇ ਬਲੈਕ ਡਰੈੱਸ 'ਚ ਪੁੱਜੇ ਤਾਂ ਉੱਥੇ ਕੰਗਨਾ ਸਾੜੀ 'ਚ ਨਜ਼ਰ ਆਈ। ਸ਼ੋਅ ਦੇ ਦੌਰਾਨ ਦੋਵੇਂ ਇਕ ਬੱਚੇ ਨਾਲ ਨਜ਼ਰ ਆਏ। ਕੰਗਨਾ ਨੇ ਬੱਚੇ ਨੂੰ ਗੋਦ 'ਚ ਲਿਆ ਅਤੇ ਉਸ ਦੇ ਨਾਲ ਕਾਫੀ ਮਸਤੀ ਕੀਤੀ। ਸ਼ੋਅ ਦੇ ਦੌਰਾਨ ਜਿੱਥੇ ਸ਼ਾਹਿਦ ਕਪੂਰ ਨਵਜੋਤ ਸਿੰਘ ਸਿੱਧੂ ਨਾਲ ਪੰਜਾ ਲੜਾਉਂਦੇ ਹੋਏ ਦਿਖੇ ਤਾਂ ਉੱਥੇ ਕਪਿਲ ਕੰਗਨਾ ਨਾਲ ਫਲਰਟ ਕਰਦੇ ਨਜ਼ਰ ਆਏ। ਇਸ ਦੌਰਾਨ ਕਪਿਲ ਦੀ ਟੀਮ ਨਾਲ ਦੋਹਾਂ ਨੇ ਖੂਬ ਮਸਤੀ ਕੀਤੀ। ਦੱਸ ਦਈਏ ਕਿ ਫਿਲਮ 24 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਨੂੰ ਵਿਸ਼ਾਲ ਭਾਰਦਵਾਜ ਨੇ ਡਾਇਰੈਕਟ ਕੀਤਾ ਹੈ।
'ਰੰਗੂਨ' ਇਕ ਡਰਾਮਾ ਫਿਲਮ ਹੈ, ਜੋ ਦੂਜੇ ਵਿਸ਼ਵ ਯੁੱਧ 'ਤੇ ਆਧਾਰਿਤ ਹੈ। ਇਸ 'ਚ ਸ਼ਾਹਿਦ ਨੇ ਨਵਾਬ ਮਲਿਕ ਦਾ ਰੋਲ ਅਦਾ ਕੀਤਾ ਹੈ। ਸ਼ਾਹਿਦ ਇਸ ਤੋਂ ਪਹਿਲੇ ਵੀ ਵਿਸ਼ਾਲ ਭਾਰਦਵਾਜ ਨਾਲ 'ਹੈਦਰ' ਅਤੇ 'ਕਮੀਨੇ' ਆਦਿ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਸੈਫ ਅਲੀ ਖਾਨ ਨੇ ਵਿਸ਼ਾਲ ਦੇ ਡਾਇਰੈਕਸ਼ਨ 'ਚ ਬਣੀ 'ਓਮਕਾਰਾ' 'ਚ ਕੰਮ ਕੀਤਾ ਹੈ। ਹਾਲਾਂਕਿ ਕੰਗਨਾ ਪਹਿਲੀ ਵਾਰ ਉਨ੍ਹਾਂ ਨਾਲ ਕੰਮ ਕਰ ਰਹੀ ਹੈ।

Tags: shahid kapoor kangana Ranaut The kapil sharma showਸ਼ਾਹਿਦ ਕਪੂਰ ਕੰਗਨਾ ਰਾਣੌਤ

About The Author

Anuradha Sharma

Anuradha Sharma is News Editor at Jagbani.