FacebookTwitterg+Mail

ਮੈਂ ਜਿੰਨਾ ਹੱਸੀ ਹਾਂ, ਓਨਾ ਰੋਈ ਵੀ ਹਾਂ : ਜੂਹੀ ਚਾਵਲਾ

juhi chawla autobiography
11 February, 2017 10:19:28 PM
ਮੁੰਬਈ— ਬਾਲੀਵੁੱਡ ਦੀਆਂ ਅਜਿਹੀਆਂ ਕਈ ਹਸਤੀਆਂ ਹਨ, ਜਿਨ੍ਹਾਂ ਨੇ ਆਪਣੀ ਆਟੋ-ਬਾਇਓਗ੍ਰਾਫੀ ਲਿਖੀ ਹੈ ਜਾਂ ਲਿਖਣ ਦੀ ਤਿਆਰੀ ਵਿਚ ਹਨ ਪਰ ਹਾਲ ਹੀ ਵਿਚ ਮੰਨੀ-ਪ੍ਰਮੰਨੀ ਅਦਾਕਾਰਾ ਜੂਹੀ ਚਾਵਲਾ ਦਾ ਕਹਿਣਾ ਹੈ ਕਿ ਮੈਂ ਸ਼ਾਇਦ ਹੀ ਕਦੇ ਆਪਣੀ ਆਟੋ-ਬਾਇਓਗ੍ਰਾਫੀ ਲਿਖ ਸਕਾਂ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਆਪਣੀ ਜ਼ਿੰਦਗੀ 'ਤੇ ਆਧਾਰਿਤ ਕਿਤਾਬ 'ਖੁੱਲਮ ਖੁੱਲ੍ਹਾ', ਫਿਲਮਮੇਕਰ ਕਰਨ ਜੌਹਰ ਨੇ 'ਐੱਨ ਸੂਟੇਬਲ ਬੁਆਏ' ਅਤੇ ਅਦਾਕਾਰਾ ਦਿਵਿਆ ਦੱਤਾ ਨੇ 'ਮੀ ਐਂਡ ਮਾਂ' ਲਿਖੀ ਹੈ।
ਇਸ ਕਿਤਾਬ ਵਿਚ ਲਾਂਚ 'ਤੇ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਕਿਹਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਮੇਰੇ ਵਿਚ ਕਦੇ ਆਟੋ-ਬਾਇਓਗ੍ਰਾਫੀ ਲਿਖਣ ਦੀ ਕਦੇ ਹਿੰਮਤ ਹੋਵੇਗੀ। ਜੂਹੀ ਨੇ ਕਿਹਾ ਕਿ ਮੈਂ ਜਿੰਨੀ ਹੱਸਦੀ ਹਾਂ, ਓਨੀ ਹੀ ਰੋਈ ਵੀ ਹਾਂ। ਮੈਨੂੰ ਨਹੀਂ ਪਤਾ ਕਿ ਇਕ ਆਟੋ-ਬਾਇਓਗ੍ਰਾਫੀ ਲਿਖਣ ਦਾ ਮੇਰੇ ਵਿਚ ਗਠਸ ਹੈ ਵੀ ਨਹੀਂ।

Tags: Juhi Chawla Autobiography ਜੂਹੀ ਚਾਵਲਾ ਆਟੋ ਬਾਇਓਗ੍ਰਾਫੀ