FacebookTwitterg+Mail

ਸਵਰਾ ਦੀ 'ਅਨਾਰਕਲੀ ਆਫ ਆਰਾ' ਦਾ ਟੀਜ਼ਰ ਬਾਲੀਵੁੱਡ ਦੀ ਫੈਸ਼ਨ ਕੁਈਨ ਕਰੇਗੀ ਲਾਂਚ

sonam kapoor
12 February, 2017 09:08:22 AM
ਮੁੰਬਈ— ਬਾਲੀਵੁੱਡ ਦੀ ਫੈਸ਼ਨ ਕੁਈਨ ਸੋਨਮ ਕਪੂਰ ਆਪਣੀ ਦੋਸਤ ਸਵਰਾ ਭਾਸਕਰ ਦੀ ਆਉਣ ਵਾਲੀ ਫਿਲਮ 'ਅਨਾਰਕਲੀ ਆਫ ਆਰਾ' ਦਾ ਟੀਜ਼ਰ ਲਾਂਚ ਕਰੇਗੀ। ਉਸ ਨੇ ਇਕ ਬਿਆਨ 'ਚ ਕਿਹਾ ਕਿ, ਸਵਰਾ ਇਕ ਚੰਗੀ ਦੋਸਤ ਅਤੇ ਇਨਸਾਨ ਹੈ, ਜਿਸ ਦਾ ਬਤੌਰ ਕਲਾਕਾਰ ਮੈਂ ਬਹੁਤ ਸਨਮਾਨ ਕਰਦੀ ਹਾਂ। ਜਦੋਂ 'ਅਨਾਰਕਲੀ ਆਫ ਆਰਾ' ਦਾ ਟੀਜ਼ਰ ਦੇਖਿਆ ਤਾਂ ਮੈਂ ਬਹੁਤ ਉਤਸ਼ਾਹਿਤ ਸੀ ਅਤੇ ਮੈਨੂੰ ਉਨ੍ਹਾਂ ਦੀ ਫਿਲਮ ਨੂੰ ਆਪਣੀ ਹਮਾਇਤ ਦੇ ਕੇ ਖੁਸ਼ੀ ਹੋਵੇਗੀ। 'ਨੀਲ ਬੱਟੇ ਸੰਨਾਟਾ' ਦੀ ਅਦਾਕਾਰਾ ਖੁਸ਼ ਅਤੇ ਸ਼ੁਕਰਗੁਜ਼ਾਰ ਹੈ ਕਿ 'ਨੀਰਜਾ' ਫਿਲਮ ਦੀ ਅਦਾਕਾਰਾ ਉਨ੍ਹਾਂ ਦੀ ਫਿਲਮ ਦਾ ਹਮਾਇਤ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ, ਸਵਰਾ ਨੇ ਕਿਹਾ ਕਿ, ਬਾਲੀਵੁੱਡ 'ਚ ਜਿੰਨੇ ਲੋਕਾਂ ਨੂੰ ਮੈਂ ਜਾਣਦੀ ਹਾਂ ਉਨ੍ਹਾਂ 'ਚ ਸੋਨਮ ਸਭ ਤੋਂ ਵਧੀਆ ਇਨਸਾਨ ਹੈ। ਉਹ ਸਭ ਤੋਂ ਵੱਧ ਉਤਸ਼ਾਹਿਤ ਕਰਨ ਵਾਲੀ ਅਤੇ ਸਮਰੱਥ ਮਹਿਲਾ ਤੇ ਦੋਸਤ ਹੈ।

Tags: Sonam KapoorSwara BhaskarAnarkali of AraTeaserਸੋਨਮ ਕਪੂਰਸਵਰਾ ਭਾਸਕਰ