FacebookTwitterg+Mail

ਮਾਧੁਰੀ ਨੇ ਵਰੁਣ-ਆਲੀਆ ਨੂੰ ਸਿਖਾਇਆ ਤੰਮਾ-ਤੰਮਾ

madhuri dixit
12 February, 2017 09:23:18 AM
ਮੁੰਬਈ— ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਨੇ ਵਰੁਣ ਧਵਨ ਅਤੇ ਆਲੀਆ ਭੱਟ ਨੂੰ ਆਪਣੇ ਸੁਪਰਹਿੱਟ ਡਾਂਸ ਨੰਬਰ ਤੰਮਾ-ਤੰਮਾ 'ਤੇ ਡਾਂਸ ਸਿਖਾਇਆ ਹੈ। ਵਰੁਣ ਧਵਨ ਅਤੇ ਆਲੀਆ ਭੱਟ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' 'ਚ ਮਾਧੁਰੀ ਦਾ ਤੰਮਾ-ਤੰਮਾ ਗਾਣਾ ਰੀਕ੍ਰਿਏਟ ਕੀਤਾ ਜਾਏਗਾ। ਵਰੁਣ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਮਾਧੁਰੀ ਵਰੁਣ ਅਤੇ ਆਲੀਆ ਨੂੰ ਇਸ ਗਾਣੇ 'ਤੇ ਡਾਂਸ ਸਟੈੱਪ ਸਿਖਾ ਰਹੀ ਹੈ। ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਕਿਵੇਂ ਪਹਿਲਾਂ ਵਰੁਣ ਅਤੇ ਆਲੀਆ ਇਸ ਗਾਣੇ 'ਤੇ ਡਾਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫਿਰ ਉਸਦੇ ਬਾਅਦ ਆਉਂਦੀ ਹੈ ਮਾਧੁਰੀ, ਜੋ ਦੋਵਾਂ ਨੂੰ ਇਸ 'ਤੇ ਡਾਂਸ ਸਿਖਾਉਂਦੀ ਹੈ।

Tags: Madhuri DixitVarun DhawanAlia BhattBadrinath Ki Dulhaniaਮਾਧੁਰੀ ਦੀਕਸ਼ਿਤਵਰੁਣ ਧਵਨ