FacebookTwitterg+Mail

ਬਾਲੀਵੁੱਡ 'ਚ ਵਾਪਸੀ ਕਰੇਗੀ ਸ਼ਵੇਤਾ ਬਸੁ ਪ੍ਰਸਾਦ

shweta basu
12 February, 2017 10:02:25 AM
ਮੁੰਬਈ—ਟੀ. ਵੀ. ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਵੇਤਾ ਬਸੁ ਪ੍ਰਸਾਦ ਬਾਲੀਵੁੱਡ ਵਿਚ ਫਿਰ ਤੋਂ ਕੰਮ ਕਰਨ ਜਾ ਰਹੀ ਹੈ। ਟੀ. ਵੀ. 'ਤੇ ਪ੍ਰਸਾਰਿਤ ਚੰਦਰਨੰਦਿਨੀ ਰਾਹੀਂ ਲੋਕਾਂ ਦੇ ਦਿਲਾਂ ਵਿਚ ਛਾਪ ਛੱਡਣ ਵਾਲੀ ਸ਼ਵੇਤਾ ਇਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਛਾਉਣ ਜਾ ਰਹੀ ਹੈ। ਉਹ ਕਰਨ ਜੌਹਰ ਦੇ ਬੈਨਰ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਨਾਲ ਬਾਲੀਵੁੱਡ ਵਿਚ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ ਵਿਚ ਆਲੀਆ ਭੱਟ ਅਤੇ ਵਰੁਣ ਧਵਨ ਦੀ ਮੁੱਖ ਭੂਮਿਕਾ ਹੈ। ਸ਼ਵੇਤਾ ਕਈ ਸੀਰੀਅਲਾਂ ਦੇ ਨਾਲ-ਨਾਲ ਫਿਲਮ ਵਿਚ ਵੀ ਨਜ਼ਰ ਆ ਚੁੱਕੀ ਹੈ। ਸ਼ਵੇਤਾ ਨੇ ਛੋਟੇ ਪਰਦੇ 'ਤੇ 'ਕਹਾਨੀ ਘਰ ਘਰ ਕੀ', 'ਕਰਿਸ਼ਮਾ ਕਾ ਕਰਿਸ਼ਮਾ', 'ਡਰ ਸਬਕੋ ਲਗਤਾ ਹੈ' ਵਰਗੇ ਸੀਰੀਅਲਾਂ ਵਿਚ ਕੰਮ ਕੀਤਾ ਹੈ।

Tags: Shweta Basu Varun DhawanKaran JoharBadrinath Ki Dulhaniaਸ਼ਵੇਤਾ ਬਸੁ ਪ੍ਰਸਾਦਕਰਨ ਜੌਹਰਬਦਰੀਨਾਥ ਕੀ ਦੁਲਹਨੀਆ