FacebookTwitterg+Mail

ਰਿਤਿਕ-ਸੁਜੈਨ ਖ਼ਾਨ ਇਕ ਵਾਰ ਫਿਰ ਰੋਮਾਂਟਿਕ ਡਿਨਰ ਡੇਟ 'ਤੇ ਆਏ ਨਜ਼ਰ

    1/4
12 February, 2017 10:29:32 AM
ਮੁੰਬਈ—ਬਾਲੀਵੁੱਡ ਦੇ ਸੁਪਰਸਟਾਰ ਅਤੇ 'ਕਾਬਿਲ' ਦੇ ਫੇਮ ਅਭਿਨੇਤਾ ਰਿਤਿਕ ਰੌਸ਼ਨ ਅਤੇ ਸਾਬਕਾ ਪਤਨੀ ਸੁਜੈਨ ਖ਼ਾਨ ਨੂੰ ਜੁਹੂ 'ਚ ਇਕ ਰੈਸਟੋਰੈਂਟ ਦੇ ਬਾਹਰ ਸਪੌਟ ਹੁੰਦੇ ਦੇਖਿਆ ਗਿਆ। ਇਸ ਦੌਰਾਨ ਦੋਵਾਂ ਨੇ ਦੋਸਤਾਂ ਦੇ ਨਾਲ ਰੈਸਟੋਰੈਂਟ 'ਚ ਡਿਨਰ ਕੀਤਾ। ਡਿਨਰ ਤੋਂ ਬਾਅਦ ਜਦੋਂ ਦੋਵੇਂ ਰੈਸਟੋਰੈਂਟ 'ਚੋਂ ਬਾਹਰ ਆਏ ਤਾਂ ਸੁਜ਼ੈਨ ਨੇ ਰਿਤਿਕ ਦੀ ਬਾਂਹ ਫੜੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਮੀਡੀਆ ਨੇ ਘੇਰ ਲਿਆ। ਦੋਵਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਰਿਤਿਕ ਤੇ ਸੁਜ਼ੈਨ ਦਾ ਤਲਾਕ ਹੋ ਚੁੱਕਾ ਹੈ ਪਰ ਫਿਰ ਵੀ 2-3 ਮਹੀਨਿਆਂ ਤੋਂ ਦੋਵੇਂ ਇਕੱਠੇ ਹੀ ਦੇਖੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਬਾਂਦ੍ਰਾ 'ਚ ਪ੍ਰੀਤੀ ਝਿੰਗਿਆਨੀ, ਪ੍ਰਵੀਨ ਡਬਾਸ ਤੇ ਡਾਇਰੈਕਟਰ ਅਭਿਸ਼ੇਕ ਕਪੂਰ ਪਤਨੀ ਪ੍ਰਗਿਆ ਨਾਲ ਸਪੌਟ ਹੋਏ।

Tags: Hrithik Roshan Sussanne Khanrestaurantਰਿਤਿਕ ਰੌਸ਼ਨਸੁਜੈਨ ਖ਼ਾਨਕਾਬਿਲਰੈਸਟੋਰੈਂਟ