FacebookTwitterg+Mail

ਗੁਰਦਾਸ ਮਾਨ ਦਾ ਗੀਤ 'ਪੰਜਾਬ' ਦਰਸ਼ਕਾਂ 'ਚ ਪਾ ਰਿਹੈ ਹੈ ਧੂੰਮਾਂ

12 February, 2017 11:45:49 AM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਅਤੇ ਫਿਲਮ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲੀ ਹਸਤੀ ਗੁਰਦਾਸ ਮਾਨ ਦਾ ਨਵਾਂ ਗੀਤ 'ਪੰਜਾਬ' 9 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਦਰਸ਼ਕਾਂ ਨੂੰ ਗੁਰਦਾਸ ਮਾਨ ਦੇ ਇਸ ਗੀਤ ਦੀ ਉਡੀਕ ਕਾਫੀ ਚਿਰਾਂ ਤੋਂ ਸੀ। ਇਸ ਗੀਤ ਦੇ ਬੋਲ ਗੁਰਦਾਸ ਮਾਨ ਵੱਲੋਂ ਹੀ ਲਿਖੇ ਗਏ ਹਨ। ਇਸ ਗੀਤ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ ਦੇ ਵੀਡੀਓ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ ਗੀਤ ਸਾਗਾ ਹਿੱਟਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗੁਰਦਾਸ ਮਾਨ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੀ ਖਬਰ ਲਿਖਣ ਸਮੇਂ ਤੱਕ 56,48,454 ਵਿਊਜ਼ ਮਿਲ ਚੁੱਕੇ ਹਨ। 
ਗੁਰਦਾਸ ਮਾਨ ਦਾ ਇਹ ਗੀਤ ਸਮਾਜ 'ਚ ਫੈਲੀਆਂ ਕੁਰੀਤੀਆਂ 'ਤੇ ਚਾਣਨਾ ਪਾਉਂਦਾ ਹੈ। ਸ਼ਹੀਦ-ਏ-ਆਜ਼ਾਮ ਭਗਤ ਸਿੰਘ ਤੋਂ ਬਾਅਦ ਪੰਜਾਬ ਦਾ ਜੋ ਹਾਲ ਅੱਜ ਬਣ ਚੁੱਕਾ ਹੈ, ਉਸ ਹਾਲ ਨੂੰ ਹੀ ਗੁਰਦਾਸ ਮਾਨ ਨੇ ਇਸ ਗੀਤ 'ਚ ਦਿਖਾਇਆ ਹੈ।

Tags: Gurdas MaanPUNJABJatinder ShahGurdas Maan SongSaga Musicਗੁਰਦਾਸ ਮਾਨਪੰਜਾਬ

Edited By

Sunita

Sunita is News Editor at Jagbani.