FacebookTwitterg+Mail

ਕੈਟਰੀਨਾ ਦੀਆਂ ਦੋ ਭੈਣਾਂ ਨੂੰ ਇਹ ਅਭਿਨੇਤਾ ਕਰੇਗਾ ਬਾਲੀਵੁੱਡ ਇੰਡਸਟਰੀ 'ਚ ਲਾਂਚ

katrina kaif
12 February, 2017 12:31:04 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕਟਰੀਨਾ ਕੈਫ ਨੂੰ ਲਾਂਚ ਕਰਨ ਤੋਂ ਬਾਅਦ ਹੁਣ ਸਲਮਾਨ ਖਾਨ ਉਸ ਦੀਆਂ 2 ਭੈਣਾਂ ਨੂੰ ਇੰਡਸਟਰੀ 'ਚ ਲਿਆ ਸਕਦਾ ਹੈ। ਖਬਰਾਂ ਆ ਰਹੀਆਂ ਹਨ ਕਿ ਦੋ ਭੈਣਾਂ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨਗੀਆਂ, ਜਿਸ ਲਈ ਉਸ ਦੀ ਮਦਦ ਸਲਮਾਨ ਖਾਨ ਕਰਨਗੇ। ਕੈਟਰੀਨਾ ਨੇ ਸਲਮਾਨ ਤੋਂ ਆਪਣੀਆਂ ਭੈਣਾਂ ਨੂੰ ਲਾਂਚ ਕਰਨ ਦੀ ਗੱਲ ਕੀਤੀ ਹੈ, ਜਿਸ 'ਤੇ ਹੁਣ ਸਲਮਾਨ ਵਿਚਾਰ ਕਰ ਰਿਹਾ ਹੈ। ਕੈਟਰੀਨਾ ਦੀਆਂ ਭੈਣਾਂ ਇਸਾਬੈਲ ਅਤੇ ਸੋਨੀਆ ਜਲਦ ਡੈਬਿਊ ਕਰਨ ਲਈ ਤਿਆਰ ਹਨ। ਸੂਤਰਾਂ ਮੁਤਾਬਕ ਸਲਮਾਨ ਕੈਟਰੀਨਾ ਦੀਆਂ ਭੈਣਾਂ ਨੂੰ ਲਾਂਚ ਕਰਨਗੇ। ਸਲਮਾਨ ਇਨਵਾਂ ਲਈ ਸਕ੍ਰਿਪਟ ਦੀ ਭਾਲ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ, ਕੈਟਰੀਨਾ ਜਲਦ ਹੀ ਪ੍ਰੋਡਕਸ਼ਨ 'ਚ ਹੱਥ ਆਜਮਾਉਣ ਦਾ ਯੋਜਨਾ ਬਣਾ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਕੈਟਰੀਨਾ ਆਪਣੀਆਂ ਭੈਣਾਂ ਨੂੰ ਲਾਂਚ ਕਰਨ ਲਈ ਆਪ ਪ੍ਰੋਡਿਊਸਰ ਬਣ ਸਕਦੀ ਹੈ। ਕੈਟਰੀਨਾ ਪਹਿਲਾਂ ਵੀ ਪ੍ਰੋਡਕਸ਼ਨ ਲਈ ਆਪਣੀ ਇੱਛਾ ਜ਼ਾਹਰ ਕਰ ਚੁੱਕੀ ਹੈ। ਜਦੋਂਕਿ ਇਹ ਕਦੋਂ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Tags: Katrina KaifSalman Khan2 sistersfilm industryਕਟਰੀਨਾ ਕੈਫਸਲਮਾਨ ਖਾਨ