FacebookTwitterg+Mail

8 ਦਿਨਾਂ 'ਚ ਸ਼ੂਟ ਹੋਇਆ ਸੀ ਗੁਰਦਾਸ ਮਾਨ ਦਾ 'ਪੰਜਾਬ' ਗੀਤ, ਇਨ੍ਹਾਂ ਤਿੰਨ ਥਾਵਾਂ 'ਤੇ ਕੀਤੀ ਸੀ ਸ਼ੂਟਿੰਗ

12 February, 2017 01:13:19 PM
ਮੁੰਬਈ— ਪੰਜਾਬੀ ਮਸ਼ਹੂਰ ਗਾਇਕ ਅਤੇ ਅਭਿਨੇਤਾ ਗੁਰਦਾਸ ਮਾਨ ਦਾ ਹਾਲੀਆ 'ਚ ਨਵਾਂ ਗੀਤ 'ਪੰਜਾਬ' ਰਿਲੀਜ਼ ਹੋਇਆ ਹੈ। ਗੀਤ ਰਿਲੀਜ਼ ਹੋਣ ਦੇ ਨਾਲ ਹੀ ਯੂ.ਟਿਊਬ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 'ਪੰਜਾਬ' ਗੀਤ 'ਚ ਭਗਤ ਸਿੰਘ ਦੇ ਬਚਪਨ ਅਰਥਾਤ ਬਾਲ ਭਗਤ ਸਿੰਘ ਨੂੰ ਦਿਖਾਇਆ ਗਿਆ ਹੈ। ਗੁਰਦਾਸ ਮਾਨ ਨੂੰ ਇਸ ਗੀਤ 'ਚ ਸਮਾਂ ਦਿਖਾਇਆ ਗਿਆ ਹੈ, ਜੋ ਬਾਲ ਭਗਤ ਸਿੰਘ ਨੂੰ ਪੰਜਾਬ ਦਾ ਭਵਿੱਖ ਦਿਖਾਉਂਦੇ ਹਨ। ਗੁਰਦਾਸ ਮਾਨ ਇਸ ਗੀਤ 'ਚ ਭਗਤ ਸਿੰਘ ਨੂੰ ਆਜ਼ਾਦੀ ਤੋਂ ਬਾਅਦ ਦੀ ਸਥਿਤੀ ਨੂੰ ਦਿਖਾਉਂਦਾ ਹੈ, ਜਿਸ ਨੂੰ ਉਨ੍ਹਾਂ ਨੇ ਸੁਪਨੇ 'ਚ ਵੀ ਨਹੀਂ ਦੇਖਿਆ ਹੁੰਦਾ।
ਇਸ ਗੀਤ 'ਚ 'ਪੰਜਾਬ' ਦੀ ਉਹ ਤਸਵੀਰ ਦਿਖਾਈ ਗਈ ਹੈ, ਜਿਸ ਨੂੰ ਭਗਤ ਸਿੰਘ ਨੇ ਸੁਪਨੇ 'ਚ ਵੀ ਸੋਚਿਆ ਸੀ। ਜਿਵੇਂ ਨਸ਼ੇ 'ਚ ਡੁੱਬੇ ਪੰਜਾਬ, ਮਹਿਲਾਵਾਂ 'ਤੇ ਅਤਿਆਚਾਰ, ਹਾਨੀਕਾਰਕ ਫਸਲਾਂ ਅਤੇ ਨੌਜਵਾਨਾਂ 'ਚ ਡ੍ਰਗਸ ਦੀ ਆਦਤ। ਅੱਜ ਦੇ ਪੰਜਾਬ ਦੀ ਇਸ ਤਸਵੀਰ ਨੂੰ ਦੇਖ ਕੇ ਬਾਲ ਭਗਤ ਸਿੰਘ ਆਪਣੇ ਨਾਂ ਨੂੰ ਇਤਿਹਾਸ ਨਾਲ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨੂੰ ਗੁਰਦਾਸ ਮਾਨ ਰੋਕ ਦਿੰਦੇ ਹਨ ਅਤੇ ਬਾਲ ਭਗਤ ਸਿੰਘ ਇਹ ਸਾਰਾ ਕੁਝ ਦੇਖ ਕੇ ਬਹੁਤ ਰੌਂਦੇ ਹਨ।
8 ਦਿਨ 'ਚ ਸ਼ੂਟ ਹੋਇਆ ਇਹ ਗੀਤ...
ਗੁਰਦਾਸ ਮਾਨ ਨੇ ਦੱਸਿਆ ਕਿ, ਇਸ ਨਵੀਂ ਐਲਬਮ ਦੇ ਗੀਤਾਂ 'ਚ ਮੈਂ ਹਰ ਉਸ ਨਸ਼ੇ ਅਤੇ ਬੁਰੀ ਆਦਤ ਪੋਇੰਟ ਆਊਟ ਕੀਤਾ ਹੈ, ਜਿਨ੍ਹਾਂ ਨੂੰ ਲੋਕ ਜਾਨਬੁੱਝ ਕੇ ਕਰਦੇ ਹਨ। ਇਸ ਗੀਤ ਨੂੰ ਸ਼ੂਟ ਕਰਨ 'ਚ ਪੂਰੇ 8 ਦਿਨਾਂ ਦਾ ਸਮਾਂ ਲੱਗਾ। ਇਸ ਗੀਤ ਦੀ ਸ਼ੂਟਿੰਗ ਪਟਿਆਲਾ, ਜਲੰਧਰ, ਅੰਮ੍ਰਿਤਸਰ ਵਰਗੀਆਂ ਥਾਵਾਂ 'ਤੇ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਗੁਰਦਾਸ ਮਾਨ ਨੇ ਗੀਤ 'ਚ ਸਾਰੇ ਸਟੰਟ ਆਪ ਕੀਤੇ ਹਨ। ਇਸ ਲਈ ਉਨ੍ਹਾਂ ਨੂੰ 120 ਫੁੱਟ ਦੀ ਉਚਾਈ 'ਤੇ ਹਵਾ 'ਚ ਲਟਕਣਾ ਪਿਆ।

Tags: Gurdas MaanPUNJABBhagat SinghJatinder ShahSaga Musicਗੁਰਦਾਸ ਮਾਨਭਗਤ ਸਿੰਘ