FacebookTwitterg+Mail

ਆਮਿਰ-ਰਿਤਿਕ ਦੇ ਜਿਮ ਟ੍ਰੇਨਰ ਤੋਂ ਲੈ ਰਿਹਾ ਹੈ ਇਹ ਅਭਿਨੇਤਾ ਟ੍ਰੇਨਿੰਗ, ਜਲਦ ਕਰੇਗਾ ਬਾਲੀਵੁੱਡ 'ਚ ਕਮਬੈਕ

vinay anand
12 February, 2017 02:30:36 PM
ਮੁੰਬਈ— ਅਭਿਨੇਤਾ ਵਿਨੈ ਆਨੰਦ ਇਸ ਸਾਲ ਬਾਲੀਵੁੱਡ 'ਚ ਕਮਬੈਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਖਬਰਾਂ ਆ ਰਹੀਆਂ ਹਨ ਕਿ ਵਿਨੈ ਨੇ ਹਾਲ ਹੀ 'ਚ ਫਿਲਮ ਮੇਕਰ ਰਵੀ ਸਿੰਕਦਰ ਦੀ ਇਕ ਫਿਲਮ ਵੀ ਸਾਇਨ ਕਰ ਲਈ ਹੈ, ਜੋ ਹੁਣੇ ਸ਼ੀਰਸ਼ਕਹੀਨ ਹੈ। ਫਿਲਮ 'ਚ ਵਿਨੈ ਨੂੰ ਇਕ ਦਮ ਫਿੱਟ ਦਿਖਾਇਆ ਹੈ। ਇਸ ਲਈ ਉਨ੍ਹਾਂ ਨੇ ਵਰਕਆਊਟ, ਡਾਈਟ ਪਲਾਨ ਅਤੇ ਰੂਟੀਨ ਐਕਸਰਸਾਈਜ ਵੀ ਸ਼ੁਰੂ ਕਰ ਦਿੱਤੀ ਹੈ। ਵਿਨੈ ਨੇ ਖਾਸ ਫਿਲਮ ਲਈ ਨਿੱਜ਼ੀ ਟ੍ਰੇਨਰ ਸਤਿਆਜੀਤ ਚੌਰਸੀਆ ਨੂੰ ਰੱਖਿਆ ਹੈ, ਜੋ ਕਿ ਆਮਿਰ ਖਾਨ ਅਤੇ ਰਿਤਿਕ ਰੋਸ਼ਨ ਨੂੰ ਟ੍ਰੇਨਿੰਗ ਦੇ ਚੁੱਕੇ ਹਨ।
ਜ਼ਿਕਰਯੋਗ ਹੈ ਕਿ, ਬਾਲੀਵੁੱਡ ਅਭਿਨੇਤਾ ਆਨੰਦ ਭੋਜਪੁਰੀ ਫਿਲਮਾਂ 'ਚ ਕਾਫੀ ਸਰਗਰਮ ਰਹੇ ਹਨ। ਭੋਜਪੁਰੀ 'ਚ ਉਨ੍ਹਾਂ ਦੇ ਕੰਮ ਨੂੰ ਨੋਟ ਕੀਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਉਥੇ ਵੀ ਦਰਸ਼ਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਦੱਸ ਦੇਈਏ ਕਿ ਵਿਨੈ ਮਸ਼ਹੂਰ ਅਭਿਨੇਤਾ ਗੋਵਿੰਦਾ ਦੇ ਭਣਜਾ ਹੈ। ਵਿਨੈ ਪਿਛਲੇ ਸਾਲ ਹੀ ਤਿੰਨ ਬੱਚਿਆਂ ਦਾ ਪਿਤਾ ਬਣਿਆ ਹੈ। ਉਨ੍ਹਾਂ ਦੀ ਪਤਨੀ ਜੋਤੀ ਆਨੰਦ ਨੇ ਦੋ ਬੇਟੀਆਂ ਅਤੇ ਇਕ ਬੇਟੇ ਨੂੰ ਇਕੱਠੇ ਜਨਮ ਦਿੱਤਾ ਸੀ। ਜਿਨ੍ਹਾਂ ਨਾਲ ਹਾਲ ਹੀ 'ਚ ਵਿਨੈ ਨੇ ਆਪਣੇ ਸੋਸ਼ਲ ਹੈਂਡਲ 'ਤੇ ਤਸਵੀਰ ਸ਼ੇਅਰ ਕੀਤੀ ਸੀ।

Tags: Vinay AnandcomebackSatyajit ChaurasiaGovindaAamir KhanHrithik Roshanਵਿਨੈ ਆਨੰਦਕਮਬੈਕ