You are here : Home >> Entertainment >>

'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਗੁਰਦਾਸ ਮਾਨ, ਇੰਝ ਕੀਤੀ ਮਸਤੀ (ਦੇਖੋ ਤਸਵੀਰਾਂ)

2017-02-12 PM 03:03:40   

1 of 6 Next
Facebook Tags
ਮੁੰਬਈ— 'ਦਿ ਕਪਿਲ ਸ਼ਰਮਾ ਸ਼ੋਅ' 'ਚ ਅੱਜ ਗੁਰਦਾਸ ਮਾਨ ਆਪਣੀ ਐਲਬਮ 'ਪੰਜਾਬ' ਦੇ ਪ੍ਰਚਾਰ ਲਈ ਹਾਜ਼ਰੀ ਭਰਨਗੇ। ਗੁਰਦਾਸ ਮਾਨ ਦੀਆਂ ਸ਼ੋਅ ਦੇ ਕਲਾਕਾਰਾਂ ਨਾਲ ਮਸਤੀ ਭਰੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਗੁਰਦਾਸ ਮਾਨ ਨੇ ਕਪਿਲ ਸ਼ਰਮਾ ਨਾਲ ਸ਼ੋਅ ਦੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ, 'Aj raat 9baje on the Kapil Sharma show with my favourite Kapil Sharma.'
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਗੁਰਦਾਸ ਮਾਨ ਕਪਿਲ ਦੇ ਸ਼ੋਅ 'ਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਗੁਰਦਾਸ ਮਾਨ ਆਪਣੀ ਫਿਲਮ ਦੇ ਪ੍ਰਚਾਰ ਲਈ ਕਪਿਲ ਦੇ ਸ਼ੋਅ 'ਚ ਨਜ਼ਰ ਆ ਚੁੱਕੇ ਹਨ। 9 ਫਰਵਰੀ ਨੂੰ ਗੁਰਦਾਸ ਮਾਨ ਦੀ ਐਲਬਮ ਦੇ ਰਿਲੀਜ਼ ਹੋਏ ਪਹਿਲੇ ਗੀਤ 'ਪੰਜਾਬ' ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਯੂਟਿਊਬ ਦੇ ਨਾਲ-ਨਾਲ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਵਾਇਰਲ ਹੋ ਰਿਹਾ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.