FacebookTwitterg+Mail

ਜਦੋਂ ਅਕਸ਼ੈ ਨੇ ਖ੍ਰੀਦੀ ਟਾਇਲਟ ਸੀਟ, ਦਰੱਖਤਾਂ 'ਤੇ ਚੜ੍ਹ ਲੋਕਾਂ ਨੇ ਦੇਖੀ ਸ਼ੂਟਿੰਗ

    1/4
12 February, 2017 03:38:24 PM
ਭੋਪਾਲ—ਹਾਲ ਹੀ 'ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਕ ਹਾਰਡਵੇਅਰ ਸ਼ਾਪ 'ਚ ਪਹੁੰਚੇ ਅਤੇ ਦੁਕਾਨਦਾਰ ਤੋਂ ਟਾਇਲਟ ਸੀਟ ਦਾ ਰੈਟ ਪੁੱਛਿਆ। ਇਸ ਤੋਂ ਬਾਅਦ ਸੈਲਫੀ ਜਿਵੇ ਹੀ ਲੈਣ ਲੱਗੇ। ਉਹ ਆਪਣੇ ਇਕ ਦੋਸਤ ਦੇ ਗਲ 'ਚ ਬਾਹ ਪਾ ਕੇ ਇਨ੍ਹਾਂ ਸੀਟਜ਼ ਨੂੰ ਦੇਖਦੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਦਰਅਸਲ ਅਕਸ਼ੈ ਕੁਮਾਰ ਐੱਸ.ਪੀ. ਦੇ ਸਿਹੋਰ 'ਚ ਆਪਣੀ ਫਿਲਮ 'ਟਾਇਲਟ: ਏਕ ਪ੍ਰੇਮ ਕਥਾ' ਦੀ ਸ਼ੂਟਿੰਗ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਝਲਕ ਪਾਉਣ ਲੋਕ ਦਰੱਖਤਾਂ 'ਤੇ ਚੜ ਗਏ।
ਅਕਸ਼ੈ ਕੁਮਾਰ ਦੇ ਹੱਥ 'ਚ ਪਾਣੀ ਦਾ ਡੋਂਗਾ ਹੈ। ਉਹ ਉਸ ਨੂੰ ਉਪਰ ਨੂੰ ਉਛਾਲਦੇ ਹਨ ਅਤੇ ਫਿਰ ਅੱਗੇ ਉਸ ਨੂੰ ਕੈਚ ਕਰਦੇ ਹਨ। ਇਸ ਦੌਰਾਨ ਵਿਚਕਾਰ ਖੜਿਆ ਉਨ੍ਹਾਂ ਦਾ ਦੋਸਤ ਕਹਿੰਦਾ, 'ਕੈਚ ਆਉਟ'
ਦੂਜੀ ਵਾਰ ਫਿਰ ਪਾਣੀ ਨੂੰ ਉਛਾਲਦੇ ਦੌਰਾਨ ਪਾਣੀ ਡੋਂਗਾ ਹੇਠਾ ਡਿੱਗ ਜਾਂਦਾ ਸੀ। ਦੋਸਤ ਕਹਿੰਦਾ ਹੈ ਕਿ ਕੈਚ ਆਉਟ। ਇਸ 'ਤੇ ਅਕਸ਼ੈ ਕਹਿੰਦੇ, ਇਹ ਮੈਚ ਅਕਸ਼ੈ ਦੇ ਹੱਥਾਂ 'ਚੋ ਨਿਕਲ ਗਿਆ। ਇਸ ਤਰ੍ਹਾਂ ਦੇ ਡਾਈਲਾਗ ਹਨ। ਸ਼ਹਿਰ ਦੇ ਪੁਰਾਣੇ ਕਲੈਕਟੋਰੇਟ ਕੋਲ ਕਣਕ ਦੇ ਖੇਤ 'ਚ ਇਸ ਸੀਨ ਨੂੰ ਫਿਲਮਾਇਆ ਗਿਆ। ਬੀਤੇ ਦਿਨ ਸ਼ਨੀਵਾਰ ਨੂੰ ਸਵੇਰੇ ਤੋਂ ਸ਼ਾਮ ਤੱਕ ਪੂਰੇ ਦਿਨ ਕਈ ਜਗ੍ਹਾ ਫਿਲਮ ਦੀ ਸ਼ੂਟਿੰਗ ਕੀਤੀ ਗਈ, ਜਿਸ ' ਦੇਖਣ ਲਈ ਲੱਖਾਂ ਲੋਕਾਂ ਦੀ ਭੀੜ ਇਕੱਠੀ ਹੋਈ, ਨਾਲ ਹੀ ਬਾਲ ਵਿਹਾਰ ਦੇ ਮੈਦਾਨ 'ਤੇ ਦੁਪਹਿਰ 1.30 ਵਜੇ ਟਾਇਲਟ ਦਾ ਸੀਨ ਫਿਲਮਾਇਆ ਗਿਆ।
11 ਵਾਰ ਕੀਤਾ ਗਿਆ ਟਾਇਲਟ ਜਾਣ ਦਾ ਸੀਨ
ਸ਼ੂਟਿੰਗ ਦੌਰਾਨ ਰਿਕਸ਼ੇ 'ਤੇ ਮੋਬਾਇਲ ਟਾਇਲਟ ਦਾ ਸੀਨ 11 ਵਾਰ ਫਿਲਮਾਇਆ ਗਿਆ। ਦਰਅਸਲ ਨਾਲ ਰਿਕਸ਼ਾ ਲੈ ਕੇ ਆਉਣ ਵਾਲੇ ਆਰਟਿਸਟ ਕਦੀ ਤੇਜ ਰਫਤਾਰ ਨਾਲ ਚਲਾ ਰਿਹਾ ਸੀ। ਇਸ ਲਈ ਵਾਰ-ਵਾਰ ਫਿਲਮਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਬੱਦਲ ਆਉਣ 'ਤੇ ਹਨੇਰਾ ਹੋਣ ਲੱਗਦਾ ਹੈ ਅਤੇ ਸ਼ੂਟਿੰਗ ਨੂੰ ਵਿਚਕਾਰ ਹੀ ਛੱਡਣਾ ਪਿਆ।
ਕਲੈਕਟਰ ਅਤੇ ਐੱਮ.ਐੱਲ.ਏ. ਨੇ ਵੀ ਖਿਚਵਾਈਆਂ ਤਸਵੀਰਾਂ
ਅਕਸ਼ੈ ਕੁਮਾਰ ਨੂੰ ਮਿਲਣ ਲਈ ਜਿਲੇ ਦੇ ਕਲੈਕਟਰ, ਐੱਸ.ਡੀ.ਐੱਮ ਅਤੇ ਤਹਿਸੀਲਦਾਰ ਵੀ ਸਨ। ਹਾਲਾਂਕਿ ਸ਼ੂਟਿੰਗ ਦੀਆਂ ਤਸਵੀਰ ਲੈ ਰਹੇ ਲੋਕਾਂ ਨੇ ਪੁਲਸ ਨੇ ਮੋਬਾਇਲ ਖੋਹ ਲਏ, ਜੋ ਤਸਵੀਰਾਂ ਨੂੰ ਡਿਲੀਟ ਕਰਕੇ ਵਾਪਸ ਦਿੱਤੇ।

Tags: Akshay KumarToilet Ek Prem Kathashootingtoilet seatਅਕਸ਼ੈ ਕੁਮਾਰਟਾਇਲਟ ਏਕ ਪ੍ਰੇਮ ਕਥਾਸ਼ੂਟਿੰਗਟਾਇਲਟ ਸੀਟ