FacebookTwitterg+Mail

ਕਰਿਸ਼ਮਾ ਦੇ ਪ੍ਰੇਮੀ ਨੇ ਪਤਨੀ ਨੂੰ ਦੱਸਿਆ ਮੈਂਟਲ, ਮੰਗਿਆ ਤਲਾਕ

karisma kapoor
12 February, 2017 03:33:46 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰਿਸ਼ਮਾ ਕਪੂਰ ਦੇ ਸੋ-ਕੋਲਡ ਪ੍ਰੇਮੀ ਸੰਦੀਪ ਤੋਸ਼ਨੀਵਾਲ ਜਲਦ ਆਪਣੀ ਪਤਨੀ ਡਾਕਟਰ ਆਸ਼ਰਿਤਾ ਤੋਂ ਤਲਾਕ ਲੈ ਸਕਦਾ ਹੈ। ਖਬਰਾਂ ਆ ਰਹੀਆਂ ਹਨ ਕਿ ਸੰਦੀਪ ਨੇ ਆਸ਼ਰਿਤਾ ਨੂੰ ਮੈਂਟਲ ਦੱਸ ਕੇ ਤਲਾਕ ਫਾਈਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਪਤਨੀ ਮਾਨਸਿਕ ਬਿਮਾਰੀ ਦਾ ਅਸਰ ਉਸ ਦੇ ਰਿਲੇਸ਼ਨਸ਼ਿਪ 'ਤੇ ਪੈ ਰਿਹਾ ਹੈ। ਅਜਿਹੇ 'ਚ ਮੈਂ ਤਲਾਕ ਲੈਣ ਦੇ ਨਤੀਜੇ 'ਤੇ ਪਹੁੰਚਿਆ ਹਾਂ। ਸੰਦੀਪ ਦੀਆਂ ਦੋ ਬੇਟੀਆਂ ਹਨ, ਜਿਨ੍ਹਾਂ ਦੀ ਉਮਰ 11 ਅਤੇ 6 ਸਾਲ ਹੈ।
ਕਰਿਸ਼ਮਾ ਨਾਲ ਵਿਆਹ ਕਰਨਗੇ ਸੰਦੀਪ...
ਪਤਨੀ ਆਰਸ਼ਿਤਾ ਤੋਂ ਤਲਾਕ ਲੈਣ ਤੋਂ ਬਾਅਦ ਸੰਦੀਪ ਕਰਿਸ਼ਮਾ ਨਾਲ ਵਿਆਹ ਕਰ ਸਕਦੇ ਹਨ। ਖਬਰਾਂ ਦੀ ਮੰਨੀਏ ਤਾਂ ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਕਰਿਸ਼ਮਾ ਪਤੀ ਸੰਜੇ ਕਪੂਰ ਤੋਂ ਤਲਾਕ ਲੈ ਚੁੱਕੀ ਹੈ।
ਵਕੀਲ ਨੇ ਕੋਰਟ 'ਚ ਦਿੱਤੀ ਇਹ ਦਲੀਲ...
ਸੰਦੀਪ ਦੇ ਵਕੀਲ ਨੇ ਕਿਹਾ ਕਿ, ਆਰਸ਼ਿਤਾ ਮਾਨਸਿਕ ਰੂਪ ਤੋਂ ਬਿਮਾਰ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਕੋਈ ਉਸ ਨਾਲ ਹਰ ਸਮੇਂ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਹਰ ਸਮੇਂ ਗੁੱਸੇ ਹੁੰਦੀ ਰਹਿੰਦੀ ਹੈ। ਇਸ ਲਈ ਮੇਰੇ ਕਲਾਇਟ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਜਾਰੀ ਰੱਖਣ 'ਚ ਪਰੇਸ਼ਾਨੀ ਹੋ ਰਹੀ ਹੈ।
ਕਰਿਸ਼ਮਾ ਲਆ ਬਾਂਦਰਾ 'ਚ ਘਰ ਦੇਖ ਰਹੇ ਸੰਦੀਪ ਤੋਸ਼ਨੀਵਾਲ...
ਸਾਬਕਾ ਪਤੀ ਸੰਜੇ ਕਪੂਰ ਤੋਂ ਤਲਾਕ ਲੈਣ ਤੋਂ ਬਾਅਦ ਕਰਿਸ਼ਮਾ ਕਪੂਰ ਅਕਸਰ ਮੁੰਬਈ ਬੈਸਡ ਸੀ. ਈ. ਓ. ਸੰਦੀਪ ਤੋਸ਼ਨੀਵਾਲ ਨਾਲ ਨਜ਼ਰ ਆ ਚੁੱਕੀ ਹੈ। ਸੂਤਰਾਂ ਮੁਤਾਬਕ ਸੰਦੀਪ ਇਸ ਸਾਲ ਕਰਿਸ਼ਮਾ ਲਈ ਬਾਂਦਰਾ ਇਲਾਕੇ 'ਚ ਇਕ ਸਪੇਸ਼ਿਅਸ ਅਪਾਰਟਮੈਂਟ ਦੀ ਤਲਾਸ਼ 'ਚ ਰੁੱਝਾ ਹੋਇਆ ਹੈ।
ਪਿਤਾ ਦੇ ਘਰ 'ਚ ਰਹਿੰਦੀ ਹੈ ਕਰਿਸ਼ਮਾ ਕਪੂਰ...
ਪਤੀ ਸੰਜੇ ਕਪੂਰ ਤੋਂ ਵੱਖ ਹੋਣ ਤੋਂ ਬਾਅਦ ਕਰਿਸ਼ਮਾ ਪਿਤਾ ਰਣਧੀਰ ਕਪੂਰ ਨਾਲ ਰਹਿੰਦੀ ਹੈ। ਕਰਿਸ਼ਮਾ ਨਾਲ ਉਸ ਦੇ ਬੱਚੇ ਸਮਾਯਰਾ ਅਤੇ ਕਿਯਾਨ ਵੀ ਰਹਿੰਦੇ ਹਨ।
ਅਕਸਰ ਇਕੱਠੇ ਘੁੰਮਦੇ ਨਜ਼ਰ ਆਉਂਦੇ ਹਨ ਕਰਿਸ਼ਮਾ ਅਤੇ ਸੰਦੀਪ...
ਕਰਿਸ਼ਮਾ ਕਪੂਰ ਅਤੇ ਸੰਦੀਪ ਇਕੱਠੇ ਘੁੰਮਦੇ ਨਜ਼ਰ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਕਰੀਨਾ ਦੇ ਘਰ ਬਾਹਰ ਕਰਿਸ਼ਮਾ ਅਤੇ ਸੰਦੀਪ ਦੋਵੇਂ ਇਕ ਹੀ ਕਾਰ 'ਚ ਨਜ਼ਰ ਆਏ ਸੀ। ਇਸ ਦੌਰਾਨ ਦੋਵਾਂ ਨੇ ਮੀਡੀਆ ਦੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਦੀਆਂ ਤਸਵੀਰਾਂ ਮੀਡੀਆ 'ਚ ਕਾਫੀ ਵਾਇਰਲ ਹੋਈਆਂ ਸਨ।

Tags: Karisma KapoorSandeep toshniwalDr ArshitaSanjay KapoorRandhir Kapoorਕਰਿਸ਼ਮਾ ਕਪੂਰਸੰਦੀਪ ਤੋਸ਼ਨੀਵਾਲ