FacebookTwitterg+Mail

Box Office : ਅਕਸ਼ੈ ਦੀ 'ਜੌਲੀ. ਐੱਲ. ਐੱਲ. ਬੀ 2' ਨੇ ਦੂਜੇ ਦਿਨ ਕੀਤੀ ਧਮਾਕੇਦਾਰ ਕਮਾਈ!

akshay kumar
12 February, 2017 04:52:05 PM
ਮੁੰਬਈ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ 'ਜੌਲੀ. ਐੱਲ. ਐੱਲ. ਬੀ 2' ਬਾਕਸ ਆਫਿਸ 'ਤੇ ਚੰਗੀ ਓਪਨਿੰਗ ਕਰ ਚੁੱਕੀ ਹੈ। ਅਕਸ਼ੈ ਦੀ ਇਸ ਫਿਲਮ ਨੇ ਦੋ ਦਿਨਾਂ 'ਚ ਵਧੀਆ ਕਮਾਈ ਕੀਤੀ ਹੈ।ਇਸ ਫਿਲਮ ਨੇ ਪਹਿਲੇ ਦੋ ਦਿਨਾਂ 'ਚ 31 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਫਿਲਮ ਨੇ ਪਹਿਲੇ ਦਿਨ 13.20 ਕਰੋੜ ਰੁਪਏ ਤੇ ਦੂਜੇ ਦਿਨ 17.31 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਅਕਸ਼ੈ ਇਸ ਫਿਲਮ 'ਚ ਵਕੀਲ ਦਾ ਕਿਰਦਾਰ 'ਚ ਨਜ਼ਰ ਆ ਰਿਹਾ ਹੈ। ਇਸ ਫਿਲਮ ਨੂੰ ਅਲੋਚਕਾਂ ਨੇ ਵੀ ਵਧੀਆ ਰਿਸਪੌਂਸ ਦਿੱਤਾ ਹੈ। ਅਕਸ਼ੈ ਪਹਿਲੀ ਵਾਰ ਪਰਦੇ 'ਤੇ ਵਕੀਲ ਦੀ ਭੂਮਿਕਾ 'ਚ ਨਜ਼ਰ ਆਇਆ ਹੈ।
ਜ਼ਿਕਰਯੋਗ ਹੈ ਕਿ, ਰਿਲੀਜ਼ ਹੋਣ ਤੋਂ ਪਹਿਲਾਂ ਅਕਸ਼ੈ ਦੀ ਫਿਲਮ 'ਜੌਲੀ. ਐੱਲ. ਐੱਲ. ਬੀ 2' ਕਾਫੀ ਚਰਚਾ 'ਚ ਸੀ। ਹਾਈ ਕੋਰਟ ਨੇ ਫਿਲਮ 'ਚੋਂ ਚਾਰ ਸੀਨਸ ਹਟਾਉਣ ਦੇ ਵੀ ਆਦੇਸ਼ ਦਿੱਤੇ ਸਨ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਅਕਸ਼ੈ ਦੀ ਇਹ ਫਿਲਮ 100 ਕਰੋੜ ਦਾ ਅੰਕੜਾ ਵੀ ਪਾਰ ਕਰ ਸਕਦੀ ਹੈ।ਇਸ ਫਿਲਮ 'ਚ ਅਕਸ਼ੈ ਕੁਮਾਰ ਤੋਂ ਇਲਾਵਾ ਹੁਮਾ ਕੁਰੈਸ਼ੀ, ਸੌਰਭ ਸ਼ੁਕਲਾ ਅਤੇ ਸਯਾਨੀ ਗੁਪਤਾ ਵੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਸੁਭਾਸ਼ ਕਪੂਰ ਨੇ ਕੀਤਾ ਹੈ।

Tags: Akshay KumarJolly LLB 2Huma QureshiSaurabh Shuklaਅਕਸ਼ੈ ਕੁਮਾਰਜੌਲੀ ਐੱਲ ਐੱਲ ਬੀ 2