FacebookTwitterg+Mail

ਕਰੀਨਾ ਨੇ ਕਿਹਾ, ''ਤੈਮੂਰ ਮੇਰੇ ਅਤੇ ਸੈਫ ਦੋਵਾਂ ਦੀ ਤਰ੍ਹਾਂ ਹੈ'

kareena kapoor
12 February, 2017 05:51:39 PM
ਮੁੰਬਈ—ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਹੁਣ ਮਾਂ ਬਣ ਚੁੱਕੀ ਹੈ, ਉਨ੍ਹਾਂ ਦੀ ਜ਼ਿੰਦਗੀ 'ਚ ਆਈ ਵੱਡੀ ਤਬਦੀਲੀ ਨੂੰ ਲੈ ਕੇ ਇਕ ਇੰਟਰਵਿਊ 'ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕੀ ਉਨ੍ਹਾਂ 'ਚ ਆਈ ਤਬਦੀਲੀ ਤੋਂ ਬਾਅਦ ਕੀ ਮਹਿਸੂਸ ਕਰਦੀ ਹੈ?
ਕਰੀਨਾ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਦਾ ਜ਼ਿੰਦਗੀ 'ਚ ਆਏ ਨਵੇਂ ਬਦਲਾਅ ਤੋਂ ਕਿਵੇਂ ਲੱਗਦਾ ਹੈ। ਉਨ੍ਹਾਂ ਨੇ ਕਿਹਾ, ''ਇਹ ਸਮਾਂ ਜ਼ਿੰਦਗੀ ਦਾ ਸਭ ਤੋਂ ਵਧ ਪਿਆਰਾ ਸਮਾਂ ਹੈ। ਇਹ ਤਾਂ ਮੇਰੀ ਬਸ ਸ਼ੁਰੂਆਤ ਹੈ ਪਰ ਸੈਫ ਨੂੰ ਕਾਫੀ ਕੁਝ ਤਜ਼ਰਬਾ ਹੈ। ਇਸ ਨੂੰ ਲੈ ਕੇ ਅਸੀਂ ਦੋਵੇ ਕਾਫੀ ਉਤਸ਼ਾਹਿਤ ਹਾਂ।''
ਮਾਂ ਬਣਨ ਤੋਂ ਬਾਅਦ ਦੀ ਜਿੰਮੇਵਾਰੀਆਂ 'ਤੇ ਕਰੀਨਾ ਨੇ ਕਿਹਾ, ''ਮਾਂ ਬਣਨ ਤੋਂ ਬਾਅਦ ਬਹੁਤ ਸਾਰੀਆਂ ਜਿੰਮੇਵਾਰੀਆਂ ਹੁੰਦੀਆਂ ਹਨ। ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਤੁਹਾਡਾ ਦਿਲ ਤੁਹਾਡੇ ਅੰਦਰ ਨਹੀਂ ਬਲਕਿ ਬਾਹਰ ਭੜਕ ਰਿਹਾ ਹੈ, ਇਹ ਜਿੰਮੇਵਾਰੀ ਹੈ। ਸੈਫ ਅਤੇ ਮੈਂ ਹਮੇਸ਼ਾ ਤੋਂ ਹੀ ਇਹ ਸੋਚਦੇ ਸਨ ਕਿ ਅਸੀਂ ਇਨ੍ਹਾਂ ਸਭ ਨੂੰ ਲੈ ਕੇ ਗੱਲਾਂ ਕਰਦੇ ਹਾਂ। ਅਸੀਂ ਦੋਵੇ ਖੁਦ ਨੂੰ ਤੈਮੂਰ 'ਚ ਦੇਖਦੇ ਹਾਂ ਅਤੇ ਇਹ ਸਭ ਤੋਂ ਖਾਸ ਹੈ।''
ਜਦੋ ਉਨ੍ਹਾਂ ਤੋਂ ਪੁੱਛਿਆਂ ਗਿਆ ਕਿ ਤੈਮੂਰ ਕਿਸ ਨੂੰ ਮਿਲਦੇ ਹਨ ਤਾਂ ਕਰੀਨਾ ਨੇ ਕਿਹਾ, ''ਉਹ (ਤੈਮੂਰ) ਸਾਡੇ ਦੋਵਾਂ ਦੀ ਤਰ੍ਹਾਂ ਹੈ। ਫਿਲਮ ਦੀ ਤਿਆਰੀਆਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ, ''ਹਾਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਭ ਤੋਂ ਜ਼ਰੂਰੀ ਹੁੰਦਾ ਹੈ ਫਿਟਨੈੱਸ, ਤਾਂ ਉਸ 'ਤੇ ਕੰਮ ਹੋ ਰਿਹਾ ਹੈ ਮੇਰੀ ਫਿਲਮ 'ਚ ਕੋਈ ਹੀਰੋ ਨਹੀਂ ਹੈ। ਚਾਰ ਲੜਕੀਆਂ ਦੀ ਕਹਾਣੀ ਹੈ। ਇਸ ਪੇਜ਼ 'ਤੇ ਅਜਿਹੀ ਦੀ ਫਿਲਮ ਮੇਰੇ ਲਈ ਪ੍ਰਫੈਕਟ ਹੈ।''

Tags: Kareena KapoorSaif Ali Khan interviewTaimur Ali Khanਕਰੀਨਾ ਕਪੂਰਇੰਟਰਵਿਊ ਸੈਫ ਅਲੀ ਖ਼ਾਨ