FacebookTwitterg+Mail

ਸਲਮਾਨ ਨਹੀਂ, ਖੁਦ ਪ੍ਰੋਡਿਊਸਰ ਬਣ ਕੇ ਭੈਣ ਇਜ਼ਾਬੇਲ ਨੂੰ ਲਾਂਚ ਕਰੇਗੀ ਕੈਟਰੀਨਾ

katrina kaif will launch her sister in bollywood
12 February, 2017 06:07:42 PM
ਮੁੰਬਈ— ਕੈਟਰੀਨਾ ਕੈਫ ਖੁਦ ਪ੍ਰੋਡਿਊਸਰ ਬਣ ਕੇ ਆਪਣੀ ਛੋਟੀ ਬੈਣ ਇਜ਼ਾਬੇਲ ਨੂੰ ਬਾਲੀਵੁੱਡ 'ਚ ਲਾਂਚ ਕਰਨ ਵਾਲੀ ਹੈ। ਕੈਟਰੀਨਾ ਇਸ ਲਈ ਪ੍ਰੋਡਕਸ਼ਨ ਹਾਊਸ ਵੀ ਸ਼ੁਰੂ ਕਰ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਅਜਿਹੀ ਅਫਵਾਹ ਸੀ ਕਿ ਸਲਮਾਨ ਖਾਨ ਕੈਟਰੀਨਾ ਦੀ ਭੈਣ ਨੂੰ ਲਾਂਚ ਕਰਨਗੇ। ਮੁੰਬਈ ਮਿਰਰ ਦੀ ਰਿਪੋਰਟ ਮੁਤਾਬਕ ਕੈਟਰੀਨਾ ਤੇ ਸਲਮਾਨ ਫਿਲਮਾਂ ਨੂੰ ਲੈ ਕੇ ਕਾਫੀ ਚਰਚਾ ਕਰਦੇ ਹਨ। ਕੈਟਰੀਨਾ ਨੇ ਖੁਦ ਅਦਾਕਾਰੀ ਦੇ ਨਾਲ-ਨਾਲ ਫਿਲਮ ਪ੍ਰੋਡਕਸ਼ਨ 'ਚ ਰੁਚੀ ਦਿਖਾਈ ਹੈ ਪਰ ਕੈਟਰੀਨਾ ਨੇ ਅਖਬਾਰ ਨੂੰ ਦੱਸਿਆ, 'ਅਜੇ ਸਭ ਕੁਝ ਤੈਅ ਨਹੀਂ ਹੋਇਆ ਹੈ ਪਰ ਇਕ ਦਿਨ ਮੈਂ ਫਿਲਮ ਪ੍ਰੋਡਿਊਸ ਕਰਾਂਗੀ।'
ਇਸ ਤੋਂ ਪਹਿਲਾਂ ਇਜ਼ਾਬੇਲ ਕੈਟਰੀਨਾ ਨਾਲ ਕੁਝ ਬਾਲੀਵੁੱਡ ਪਾਰਟੀਆਂ 'ਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਤੋਂ ਇਹ ਕਿਆਸ ਲਗਾਈ ਜਾ ਰਹੀ ਸੀ ਕਿ ਇਜ਼ਾਬੇਲ ਬਾਲੀਵੁੱਡ 'ਚ ਕੰਮ ਚਾਹੁੰਦੀ ਹੈ। ਕਈ ਐਵਾਰਡ ਸ਼ੋਅਜ਼ 'ਚ ਵੀ ਦੋਵੇਂ ਇਕੱਠੀਆਂ ਨਜ਼ਰ ਆਈਆਂ ਸਨ। ਕੈਟਰੀਨਾ ਦੀ ਫਿਲਮ 'ਜੱਗਾ ਜਾਸੂਸ' ਰਿਲੀਜ਼ ਹੋਣ ਵਾਲੀ ਹੈ ਪਰ ਅਜਿਹੀਆਂ ਖਬਰਾਂ ਹਨ ਕਿ ਕੈਟਰੀਨਾ ਪ੍ਰਚਾਰ 'ਚ ਨਹੀਂ ਜਾਵੇਗੀ।
ਲਗਭਗ ਇਕ ਸਾਲ ਪਹਿਲਾਂ ਰਣਬੀਰ-ਕੈਟਰੀਨਾ ਅਲੱਗ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਰਣਬੀਰ ਨਾਲ ਆਪਣੇ ਸਬੰਧ ਨੂੰ ਲੈ ਕੇ ਹੀ ਕੈਟਰੀਨਾ ਕੁਝ ਦੂਰੀ ਬਣਾ ਰਹੀ ਹੈ। ਫਿਲਮ ਤਿੰਨ ਸਾਲ ਪਹਿਲਾਂ ਬਣਨੀ ਸ਼ੁਰੂ ਹੋਈ ਸੀ ਤੇ 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: Katrina Kaif Salman Khan Isabel Sister ਕੈਟਰੀਨਾ ਕੈਫ ਇਜ਼ਾਬੇਲ ਸਲਮਾਨ ਖਾਨ