FacebookTwitterg+Mail

ਪਿਆਰ ਨਾਲ ਜੁੜੇ ਸਵਾਲ 'ਤੇ ਆਲੀਆ ਦੀ 'ਨਾਂਹ'

alia bhatt
12 February, 2017 09:58:10 PM
ਮੁੰਬਈ— ਆਲੀਆ ਭੱਟ ਦਾ ਨਾਂ ਸਿਧਾਰਥ ਮਲਹੋਤਰਾ, ਵਰੁਣ ਧਵਨ ਤੇ ਅਰਜੁਨ ਕਪੂਰ ਵਰਗੇ ਉਸ ਦੇ ਜ਼ਿਆਦਾਤਰ ਸਹਿ-ਕਲਾਕਾਰਾਂ ਨਾਲ ਜੋੜਿਆ ਜਾਂਦਾ ਰਿਹਾ ਹੈ ਪਰ ਅਦਾਕਾਰਾ ਨੇ ਆਪਣੇ ਪ੍ਰੇਮ ਸੰਬੰਧਾਂ ਬਾਰੇ ਗੱਲ ਨਾ ਕਰਨ ਦਾ ਫੈਸਲਾ ਕੀਤਾ ਹੈ। 'ਤੰਮਾ ਤੰਮਾ' ਗਾਣੇ ਦੇ ਰੀਮੇਕ ਦੇ ਲਾਂਚ ਮੌਕੇ ਹਾਜ਼ਰ 23 ਸਾਲਾ ਅਦਾਕਾਰਾ ਨੇ ਮੀਡੀਆ ਤੋਂ 'ਪ੍ਰੇਮੀ' ਨੂੰ ਲੈ ਕੇ ਸਵਾਲ ਨਾ ਪੁੱਛਣ ਨੂੰ ਕਿਹਾ। ਗਾਣੇ ਦੇ ਬੋਲ 'ਤੂ ਪ੍ਰੇਮੀ, ਆਹਾ, ਮੈਂ ਪ੍ਰੇਮੀ, ਆਹਾ' ਦੇ ਸੰਬੰਧ 'ਚ ਪੱਤਰਕਾਰਾਂ ਨੇ ਆਲੀਆ ਤੋਂ ਉਸ ਦੇ ਬੁਆਏਫ੍ਰੈਂਡ ਬਾਰੇ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ। ਇਸ ਦੇ ਜਵਾਬ 'ਚ ਅਦਾਕਾਰਾ ਨੇ ਕਿਹਾ, 'ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ (ਪੱਤਰਕਾਰ) ਪ੍ਰੇਮੀ ਬਾਰੇ ਨਹੀਂ ਪੁੱਛੋਗੇ। ਤੁਸੀਂ ਨਾ ਪੁੱਛੋ।'
ਇਸ ਗੀਤ ਦਾ ਨਵਾਂ ਐਡੀਸ਼ਨ ਆਲੀਆ ਅਤੇ ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦਾ ਹਿੱਸਾ ਹੈ। ਮੂਲ ਗੀਤ 'ਥਾਨੇਦਾਰ' ਫਿਲਮ ਦਾ ਹੈ, ਜਿਸ ਵਿਚ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਨੇ ਕੰਮ ਕੀਤਾ ਸੀ। 'ਬਦਰੀਨਾਥ ਕੀ ਦੁਲਹਨੀਆ' 10 ਮਾਰਚ ਨੂੰ ਰਿਲੀਜ਼ ਹੋਵੇਗੀ।

Tags: Alia Bhatt Love Life Varun Dhawan Badrinath Ki Dulhania ਆਲੀਆ ਭੱਟ ਬਦਰੀਨਾਥ ਕੀ ਦੁਲਹਨੀਆ