FacebookTwitterg+Mail

ਕਰੀਨਾ ਤੇ ਦੀਪਿਕਾ ਦੀ ਦੀਵਾਨੀ ਹੈ ਇਹ ਭੋਜਪੁਰੀ ਅਭਿਨੇਤਰੀ

preeti singh
13 February, 2017 09:13:48 AM
ਪਟਨਾ— ਭੋਜਪੁਰੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਸਿੰਘ ਦਾ ਕਹਿਣਾ ਹੈ ਕਿ, ''ਮੈਂ ਕਰੀਨਾ ਕਪੂਰ ਅਤੇ ਦੀਪਿਕਾ ਪਾਦੂਕੋਣ ਦੀ ਦੀਵਾਨੀ ਹਾਂ ਅਤੇ ਉਨ੍ਹਾਂ ਦਾ ਚੁਲਬੁਲਾ ਅੰਦਾਜ਼ ਮੈਨੂੰ ਬੇਹੱਦ ਪਸੰਦ ਹੈ।'' ਰੰਗਮੰਚ ਤੋਂ ਆਪਣੇ ਅਭਿਨੈ ਜੀਵਨ ਦੇ ਕੈਰੀਅਰ ਦੀ ਸ਼ੁਰੂਆਤ ਕਰ ਕੇ 'ਸਜਨ ਮੰਗਿਆ ਸਜਾਇਦਾ ਹਮਾਰ', 'ਲਾਡਲਾ', 'ਤਹਿਲਕਾ' ਵਰਗੀਆਂ ਕਈ ਭੋਜਪੁਰੀ ਫਿਲਮਾਂ 'ਚ ਆਪਣੇ ਚੁਲਬੁਲੇ ਅੰਦਾਜ਼ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰਨ ਵਾਲੀ ਪ੍ਰੀਤੀ ਸਿੰਘ ਦੀ ਫਿਲਮ 'ਰੰਗਦਾਰੀ ਟੈਕਸ' 17 ਫਰਵਰੀ ਨੂੰ ਪ੍ਰਦਰਸ਼ਿਤ ਹੋਣ ਵਾਲੀ ਹੈ।
ਦੱਸਿਆ ਜਾਂਦਾ ਹੈ ਕਿ ਇਹ ਫਿਲਮ ਇਕ ਮਾਫੀਆ ਸਰਗਣੇ ਦੇ ਅਸਲੀ ਜੀਵਨ 'ਤੇ ਆਧਾਰਿਤ ਹੈ। ਫਿਲਮ ਦੀ ਪ੍ਰਮੋਸ਼ਨ 'ਚ ਰਾਜਧਾਨੀ ਪਟਨਾ ਪਹੁੰਚੀ ਪ੍ਰੀਤੀ ਨੇ ਕਿਹਾ, ''ਬਾਲੀਵੁੱਡ ਫਿਲਮਾਂ 'ਚ ਮੈਨੂੰ ਕਰੀਨਾ ਕਪੂਰ ਅਤੇ ਦੀਪਿਕਾ ਪਾਦੂਕੋਣ ਬੇਹੱਦ ਪਸੰਦ ਹਨ। ਮੈਂ ਬਚਪਨ ਤੋਂ ਉਨ੍ਹਾਂ ਦੀਆਂ ਫਿਲਮਾਂ ਵੇਖ ਕੇ ਵੱਡੀ ਹੋਈ ਹਾਂ। ਦੀਪਿਕਾ ਅਤੇ ਕਰੀਨਾ ਦਾ ਚੁਲਬੁਲਾਪਣ ਮੈਨੂੰ ਬੇਹੱਦ ਪਸੰਦ ਹੈ। ਕਰੀਨਾ ਦੀਆਂ ਮੈਂ ਸਾਰੀਆਂ ਫਿਲਮਾਂ ਵੇਖੀਆਂ ਹਨ। 'ਉੜਤਾ ਪੰਜਾਬ' 'ਚ ਆਪਣੀ ਸਾਖ ਤੋਂ ਪਰ੍ਹੇ ਹਟ ਕੇ ਕਰੀਨਾ ਨੇ ਜਿਸ ਤਰ੍ਹਾਂ ਚੁਣੌਤੀ ਭਰਪੂਰ ਕਿਰਦਾਰ ਨਿਭਾਇਆ ਉਹ ਕਾਬਿਲੇ ਤਾਰੀਫ ਹੈ। ਮੈਂ ਵੀ ਫਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਇੱਛਾ ਰੱਖਦੀ ਹਾਂ।''

Tags: Preeti SinghKareena KapoorDeepika Padukoneਪ੍ਰੀਤੀ ਸਿੰਘਕਰੀਨਾ ਕਪੂਰ