FacebookTwitterg+Mail

ਲੁਧਿਆਣੇ ਦਾ ਅਮਰਜੀਤ ਬਣਿਆ 'ਵਾਇਸ ਆਫ ਪੰਜਾਬ-7' ਦਾ ਜੇਤੂ

    1/4
13 February, 2017 09:27:37 AM
ਮੋਹਾਲੀ— ਪੰਜਾਬੀ ਗਾਇਕੀ ਦੇ ਰਿਐਲਿਟੀ ਸ਼ੋਅ 'ਵਾਇਸ ਆਫ ਪੰਜਾਬ-7' ਦਾ ਗ੍ਰੈਂਡ ਫਿਨਾਲੇ ਮੋਹਾਲੀ ਦੇ ਫੁੱਟਬਾਲ ਮੈਦਾਨ 'ਚ ਕਰਵਾਇਆ ਗਿਆ। ਲੁਧਿਆਣੇ ਦਾ ਅਮਰਜੀਤ ਸਿੰਘ 'ਵਾਇਸ ਆਫ ਪੰਜਾਬ ਸੀਜ਼ਨ-7' ਦਾ ਜੇਤੂ ਰਿਹਾ। ਉਸ ਨੂੰ 1 ਲੱਖ ਰੁਪਏ ਦਾ ਨਕਦ ਇਨਾਮ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਰਾਣਾ ਰਣਬੀਰ ਨੇ ਕੀਤਾ। ਇਸ ਮੌਕੇ ਮਨਮੋਹਨ ਵਾਰਿਸ, ਨਛੱਤਰ ਗਿੱਲ, ਕੰਠ ਕਲੇਰ, ਨਿਸ਼ਾਵਨ ਭੁੱਲਰ, ਅਨਮੋਲ ਗਗਨ ਮਾਨ ਤੇ ਹੋਰ ਕਈ ਪ੍ਰਸਿੱਧ ਗਾਇਕਾਂ ਨੇ ਹਾਜ਼ਰੀ ਲਵਾਈ ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਗ੍ਰੈਂਡ ਫਿਨਾਲੇ ਲਈ 6 ਕਲਾਕਾਰ ਮੈਦਾਨ 'ਚ ਸਨ, ਜਿਨ੍ਹਾਂ ਵਿਚ ਸੰਗਰੂਰ ਦਾ ਰਾਹੁਲ, ਲੁਧਿਆਣੇ ਦੀ ਸਾਕਸ਼ੀ ਰੱਤੀ, ਅਮਰਜੀਤ ਸਿੰਘ, ਜਸਮੀਨ ਧੀਮਾਨ, ਲਿਖਾਮਪੁਰ ਤੋਂ ਹਿੰਮਤ ਸਿੰਘ ਤੇ ਮਾਲੇਰਕੋਟਲਾ ਤੋਂ ਸ਼ਬਨਮ ਸ਼ਾਮਲ ਸਨ। ਲੁਧਿਆਣਾ ਦੇ ਜਸਮੀਨ ਧੀਮਾਨ ਨੂੰ ਫਸਟ ਰਨਰਅੱਪ ਤੇ ਲਿਖਾਮਪੁਰ ਦੇ ਹਿੰਮਤ ਸਿੰਘ ਨੂੰ ਸੈਕੰਡ ਰਨਰਅੱਪ ਐਲਾਨਿਆ ਗਿਆ।

Tags: Amarjit SinghWINNERGrand FinaleVoice of Punjab 7Manmohan WarisNishawn Bhullarਅਮਰਜੀਤ ਸਿੰਘਵਾਇਸ ਆਫ ਪੰਜਾਬ7ਗ੍ਰੈਂਡ ਫਿਨਾਲੇ