FacebookTwitterg+Mail

ਗੁਰਿੰਦਰ ਚੱਢਾ ਚਾਹੁੰਦੀ ਹੈ ਕਿ ਵੰਡ 'ਤੇ ਬਣੀ ਫਿਲਮ ਤੋਂ ਸਿੱਖਣ ਟਰੰਪ

gurinder chadha
13 February, 2017 09:36:12 AM
ਲੰਡਨ— ਬ੍ਰਿਟੇਨ ਦੀ ਮਸ਼ਹੂਰ ਭਾਰਤੀ ਮੂਲ ਦੀ ਫਿਲਮਕਾਰ ਗੁਰਿੰਦਰ ਚੱਢਾ ਚਾਹੁੰਦੀ ਹੈ ਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਵੰਡ 'ਤੇ ਬਣੀ ਉਨ੍ਹਾਂ ਦੀ ਨਵੀਂ ਫਿਲਮ ਦੇਖਣ ਅਤੇ ਅੱਜ ਦੀ ਦੁਨੀਆ 'ਚ ਅਜਿਹੇ ਤ੍ਰਾਸਦੀਪੂਰਨ ਮੌਕਿਆਂ ਦੀ ਪ੍ਰਸੰਗਿਕਤਾ ਅਤੇ ਇਸ ਦੇ ਸੰਭਾਵੀ ਅਸਰਾਂ ਤੋਂ ਸਿੱਖਣ। ਚੱਢਾ ਨੇ ਕਿਹਾ ਕਿ, ''ਅਸੀਂ ਇਕ ਅਜਿਹੀ ਦੁਨੀਆ 'ਚ ਰਹਿ ਰਹੇ ਹਾਂ, ਜੋ ਕਾਫੀ ਹੱਦ ਤਕ ਵੰਡੀ ਜਾਣ ਵਾਲੀ ਹੈ। ਅਜਿਹੇ ਵੀ ਨੇਤਾ ਹਨ ਜੋ ਕੰਧ ਬਣਾਉਣ ਦੀ ਗੱਲ ਕਰਦੇ ਹਨ ਅਤੇ ਲੋਕਾਂ ਦੇ ਵਿਸ਼ਾਲ ਸਮੂਹ 'ਤੇ ਠੱਪਾ ਲਾਉਂਦੇ ਹਨ। ਇਹ ਫਿਲਮ ਇਕ ਤਰ੍ਹਾਂ ਨਾਲ ਚਿਤਾਵਨੀ ਦੇ ਅੰਦਾਜ਼ 'ਚ ਇਹ ਯਾਦ ਦਿਵਾਉਂਦੀ ਹੈ, ਕਿ ਜੇਕਰ ਤੁਸੀਂ ਵੰਡ ਸ਼ੁਰੂ ਕਰੋਗੇ ਤਾਂ ਕੀ ਹੋਵੇਗਾ।'' ਉਨ੍ਹਾਂ ਕਿਹਾ, ''ਜੇਕਰ ਡੋਨਾਲਡ ਟਰੰਪ ਇਸ ਫਿਲਮ ਨੂੰ ਦੇਖਣ ਤਾਂ ਮੈਨੂੰ ਕਾਫੀ ਚੰਗਾ ਲੱਗੇਗਾ ਤੇ ਸੰਭਵ ਹੈ ਕਿ 1947 ਦੀਆਂ ਘਟਨਾਵਾਂ ਤੇ ਅਜੋਕੇ ਸਮੇਂ ਦੇ ਸੰਬੰਧਾਂ ਤੋਂ ਸਿੱਖ ਸਕਦੇ ਹਨ।''

Tags: Gurinder ChadhaUS PresidentDonald TrumpIndia divisionਗੁਰਿੰਦਰ ਚੱਢਾਰਾਸ਼ਟਰਪਤੀ ਡੋਨਾਲਡ ਟਰੰਪ