FacebookTwitterg+Mail

ਕਰੀਨਾ-ਸੈਫ ਦੇ ਛੋਟੇ ਨਵਾਬ ਦੀ ਇਹ ਕਿਊਟ ਤਸਵੀਰ ਦੇਖ ਕੇ ਹੋ ਜਾਓਗੇ, ਤੁਸੀਂ ਵੀ ਦੀਵਾਨੇ

    1/2
13 February, 2017 10:54:09 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਜਨਮ ਤੋਂ ਹੀ ਚਰਚਾ 'ਚ ਰਿਹਾ ਹੈ। ਜਨਮ ਤੋਂ ਬਾਅਦ ਵੀ ਇਹ ਸਿਲਸਿਲਾ ਜਾਰੀ ਰਿਹਾ ਹੈ। ਸ਼ੁਰੂ ਤੋਂ ਤੈਮੂਰ ਦੀਆਂ ਕਈ ਤਸਵੀਰਾਂ ਨੇ ਮੀਡੀਆ 'ਚ ਸੁਰਖੀਆਂ ਬਟੌਰੀਆਂ ਪਰ ਹੁਣ ਇਸ ਛੋਟੇ ਨਵਾਬ ਦੀ ਜੋ ਤਸਵੀਰ ਸਾਹਮਣੇ ਆਈ ਹੈ ਉਹ ਸੱਚ 'ਚ ਕਾਫੀ ਖੂਬਸੂਰਸ ਤੋਂ ਵੀ ਬਹੁਤ ਜ਼ਿਆਦਾ ਖੂਬਸੂਰਤ ਹੈ। ਜੀ ਹਾਂ, ਤੈਮੂਰ ਦੀ ਇਕ ਕਿਊਟ ਤਸਵੀਰ ਵਾਇਰਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਸੈਫ ਨੇ ਆਪਣੇ ਵਟ੍ਹਸਐਪ 'ਤੇ ਡੀ. ਪੀ. ਲਾਈ ਸੀ, ਜਿਸ ਤੋਂ ਬਾਅਦ ਇਹ ਤਸਵੀਰ ਵਾਇਰਲ ਹੋ ਗਈ।
ਜ਼ਿਕਰਯੋਗ ਹੈ ਕਿ, ਕਰੀਨਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ, ''ਮੇਰਾ ਬੇਬੀ ਬਹੁਤ ਖੂਬਸੂਰਤ ਹੈ। ਹੁਣ ਇਸ ਤਸਵੀਰ ਨੂੰ ਦੇਖ ਕੇ ਕਰੀਨਾ ਦੀ ਗੱਲ 'ਤੇ ਵਿਸ਼ਵਾਸ ਹੋਣਾ ਲਾਜ਼ਮੀ ਹੈ।'' ਤੈਮੂਰ ਦੀ ਮਾਸੂਮੀਅਤ ਅਜਿਹੀ ਹੈ ਕਿ ਕਿਸੇ ਨੂੰ ਵੀ ਉਸ ਦੇ ਭੋਲੇਪਨ ਨਾਲ ਪਿਆਰ ਹੋ ਜਾਵੇਗਾ। ਤੈਮੂਰ ਦੇ ਨਾਂ ਨੂੰ ਲੈ ਕੇ ਕਾਫੀ ਵਿਵਾਦ ਹੋ ਚੁੱਕਾ ਹੈ। ਸੈਫ ਅਤੇ ਕਰੀਨਾ ਨੇ ਆਪਣੇ ਬੇਟੇ ਦਾ ਨਾਂ ਤੈਮੂਰ ਅਲੀ ਖਾਨ ਰੱਖਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਚ ਉਸ ਦੀ ਕਾਫੀ ਆਲੋਚਨਾ ਕੀਤੀ ਗਈ ਸੀ।

Tags: Kareena KapoorSaif Ali KhanTaimur Ali Khanquite picturesਕਰੀਨਾ ਕਪੂਰ ਖਾਨਸੈਫ ਅਲੀ ਖਾਨ